04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਭਾਰਤ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 29-07-2026

ਸਰਦੂਲਗੜ੍ਹ, 28 ਜੁਲਾਈ (ਜੀ.ਐਮ. ਅਰੋੜਾ)- ਸਟੇਟ ਕਾਊਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਵਲੋਂ ਐਲਾਨੇ ਗਏ ਡੀ.ਐਲ.ਐਡ. ਸੈਸ਼ਨ 2023-25 ’ਚ ਭਾਰਤ ਕਾਲਜ ਆਫ਼ ਐਜੂਕੇਸ਼ਨ ਖੈਰਾ ਖ਼ੁਰਦ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰਘਵੀਰ ਸਿੰਘ ਨੇ ਦੱਸਿਆ ਕਿ ਸੁਵਿਧਾ ਨੇ 90.52 ਪ੍ਰਤੀਸ਼ਤ ਅਤੇ ਭਾਨ ਸਿੰਘ 90.31 ਪ੍ਰਤੀਸ਼ਤ ਅੰਕਾਂ ਨਾਲ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਕਿਰਨਪਾਲ ਕੌਰ ਤੇ ਅਰਸ਼ਦੀਪ ਕੌਰ 88.73 ਪ੍ਰਤੀਸ਼ਤ ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ’ਤੇ ਰਹੀਆਂ। ਉਨ੍ਹਾਂ ਕਿਹਾ ਕਿ 100 ਫ਼ੀਸਦੀ ਨਤੀਜਾ ਵਿਦਿਆਰਥੀਆਂ ਦੀ ਮਿਹਨਤ ਤੇ ਸਟਾਫ਼ ਦੀ ਅਣਥੱਕ ਕੋਸ਼ਿਸ਼ ਕਰ ਕੇ ਹੀ ਸੰਭਵ ਹੋਇਆ ਹੈ। ਸੀ.ਈ.ਓ. ਰਾਜੇਸ਼ ਗਰਗ ਅਤੇ ਡਾਇਰੈਕਟਰ ਐਡਮਿਸ਼ਨਜ਼ ਮੋਹਿਤ ਜੈਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਆਸ ਪ੍ਰਗਟਾਈ।

ਪਿਛਲੀ ਖ਼ਬਰ ‘ਨਸ਼ੇ ਨਹੀਂ-ਰੁਜ਼ਗਾਰ’ ਮੁਹਿੰਮ ਦੀ ਸਫਲਤਾ ਲਈ ਕੀਤੀ ਇਕੱਤਰਤਾ ਅਗਲੀ ਖ਼ਬਰ ਕੁਸ਼ਤੀ ਮੁਕਾਬਲਿਆਂ ’ਚ ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਜਿੱਤੇ 40 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।