08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮਿੰਨੀ ਕਹਾਣੀ ਲੇਖਕ ਮੰਚ ਵਲੋਂ ਸਾਲਾਨਾ ਪੁਰਸਕਾਰਾਂ ਦਾ ਐਲਾਨ

ਅਜੀਤ ਡੈਸਕ 30-07-2026
ਮਾਨਸਾ, 29 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਿੰਨੀ ਕਹਾਣੀ ਲੇਖਕ ਮੰਚ ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ ਮੈਗਜ਼ੀਨ’ ਵਲੋਂ ਸਾਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੰਚ ਦੇ ਆਗੂ ਡਾ. ਸ਼ਿਆਮ ਸੁੰਦਰ ਦੀਪਤੀ, ਜਗਦੀਸ਼ ਰਾਏ ਕੁੱਲਰੀਆਂ, ਕੁਲਵਿੰਦਰ ਕੌਸ਼ਲ ਤੇ ਬੀਰ ਇੰਦਰ ਬਨਭੌਰੀ ਨੇ ਦੱਸਿਆ ਕਿ ਮਿੰਨੀ ਕਹਾਣੀ ਦੇ ਪ੍ਰਤੀਬੱਧ ਲੇਖਕ ਤੇ ‘ਮਿੰਨੀ’ ਦੇ ਸਾਬਕਾ ਸੰਪਾਦਕ ਬਿਕਰਮਜੀਤ ਨੂਰ ਨੂੰ ਬਤੌਰ ਲੇਖਕ, ਸੰਪਾਦਕ ਅਤੇ ਸਮੁੱਚੇ ਜੀਵਨ ਦੌਰਾਨ ਮਿੰਨੀ ਕਹਾਣੀ ਲਈ ਕੀਤੇ ਕਾਰਜਾਂ ਲਈ ‘ਦਰਸ਼ਨ ਮਿਤਵਾ ਯਾਦਗਾਰੀ ਮਿੰਨੀ ਕਹਾਣੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਕਾ. ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿੰਨੀ ਕਹਾਣੀ ਵਿਕਾਸ ਪੁਰਸਕਾਰ ਪੰਜਾਬ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਅਮਰਜੀਤ ਸਿੰਘ ਸਰੀਂਹ ਏ.ਐਸ.ਆਈ. ਯਾਦਗਾਰੀ ਮਿੰਨੀ ਕਹਾਣੀ ਆਲੋਚਕ ਪੁਰਸਕਾਰ ਡਾ. ਗੁਰਪ੍ਰੀਤ ਸਿੰਘ ਸੰਗਰਾਣਾ, ਗੁਲਸ਼ਨ ਰਾਏ ਯਾਦਗਾਰੀ ਮਿੰਨੀ ਕਹਾਣੀ ਪੁਸਤਕ ਪੁਰਸਕਾਰ ਮੰਗਤ ਕੁਲਜਿੰਦ, ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਲਘੂ ਕਥਾ ਪੁਰਸਕਾਰ ਅੰਤਰਾ ਕਰਵੜੇ ਇੰਦੌਰ (ਮੱਧ ਪ੍ਰਦੇਸ਼), ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿੰਨੀ ਕਹਾਣੀ ਖੋਜ ਪੁਰਸਕਾਰ ਡਾ. ਪ੍ਰਦੀਪ ਕੌੜਾ, ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ ਗੁਰਪ੍ਰੀਤ ਕੌਰ (ਪ੍ਰੀਤ ਇੰਦ) ਅਤੇ ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਸਹਿਯੋਗੀ ਪੁਰਸਕਾਰ ਡਾ. ਵਿਜੈ ਜਿੰਦਲ ਰਾਜਪੁਰਾ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ 3 ਤੇ 4 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ 31ਵੇਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਮੌਕੇ ਪ੍ਰਦਾਨ ਕੀਤੇ ਜਾਣਗੇ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਵੱਖ-ਵੱਖ ਕੰਮਾਂ ਸੰਬੰਧੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਸਰਕਲਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।