11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਹੱਡੀਆਂ ਦੇ ਚੈੱਕਅਪ ਲਈ ਮੁਫ਼ਤ ਕੈਂਪ 26 ਨੂੰ <br/>

ਐਮ.ਡੀ. ਸੁਖਵਿੰਦਰ ਕੌਰ ਜਾਣਕਾਰੀ ਦਿੰਦੇ ਹੋਏ | <br/> 25-01-2026
ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ)- ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜਰ ਅਤੇ ਆਰਥੋ ਤਲਵੰਡੀ ਚੌਕ ਗੁਰਦੁਆਰਾ ਬੇਰ ਸਾਹਿਬ ਰੋਡ ਸੁਲਤਾਨਪੁਰ ਲੋਧੀ ਵੱਲੋਂ ਹੱਡੀਆਂ ਦੇ ਚੈੱਕਅਪ ਸਬੰਧੀ ਮੁਫ਼ਤ ਕੈਂਪ 26 ਜਨਵਰੀ ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ਹੈ ਜਿਸ ਵਿਚ ਹੱਡੀਆਂ ਦੀ ਕੈਲਸ਼ੀਅਮ ਸਕੈਨ ਬੀ. ਐਮ. ਡੀ. ਟੈੱਸਟ ਮਰੀਜ਼ਾਂ ਦੇ ਫ਼੍ਰੀ ਕੀਤੇ ਜਾਣਗੇ ਅਤੇ ਹੱਡੀਆਂ ਦੇ ਐਕਸਰੇ, ਡੀ. ਆਰ. ਟੈੱਸਟ ਬਹੁਤ ਹੀ ਘੱਟ ਰੇਟ ਵਿਚ ਕੀਤੇ ਜਾਣਗੇ | ਸੁਖਵਿੰਦਰ ਕੌਰ ਐਮ. ਡੀ. ਨੇ ਦੱਸਿਆ ਕਿ ਇਸ ਮੁਫ਼ਤ ਜਾਂਚ ਕੈਂਪ ਮੌਕੇ ਬਹੁਤ ਹੀ ਘੱਟ ਰੇਟ ਵਿਚ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜਰ ਅਤੇ ਆਰਥੋ ਸੈਂਟਰ ਵਿਖੇ ਹੱਡੀਆਂ ਅਤੇ ਜੋੜਾਂ ਦਾ ਇਲਾਜ, ਚਮੜੀ ਦੇ ਰੋਗਾਂ ਦਾ ਇਲਾਜ ਲੇਜ਼ਰ ਨਾਲ, ਹੇਅਰ ਟਰਾਂਸਪਲਾਂਟ, ਜਨਰਲ ਮੈਡੀਸਨ, ਓ.ਪੀ.ਡੀ. ਜਨਰਲ ਸਰਜਰੀ, ਆਪੇ੍ਰਸ਼ਨ ਥੀਏਟਰ, ਡੀ. ਆਰ. ਐਕਸ. ਥਰੀ ਕੋਰੀਓਗ੍ਰਾਫੀ ਪੋ੍ਰਸੈੱਸਰ, ਆਧੁਨਿਕ ਕੰਪਿਊਟਰ ਲੈਬ, ਏ.ਸੀ.ਜੀ. 12 ਚੈਨਲ, ਫੁੱਲ ਬਾਡੀ ਚੈੱਕ ਅਪ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਮਰੀਜ਼ ਨੂੰ ਜੇਰੇ ਇਲਾਜ ਦਾਖਲ ਕਰਨ ਦੀ ਸੁਵਿਧਾ ਈ.ਈ.ਜੀ. ਆਦਿ ਸਹੂਲਤਾਂ ਉਪਲਬਧ ਹਨ | ਹਸਪਤਾਲ ਵੱਲੋਂ ਫ਼੍ਰੀ ਹੋਮ ਸੈਂਪਲ ਕਲੈਕਸ਼ਨ ਅਤੇ ਫ਼੍ਰੀ ਹੋਮ ਡਿਲੀਵਰੀ ਆਫ ਮੈਡੀਸਨ ਉਪਲਬਧ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਜ ਲਈ ਵਿਰਾਜ ਹੈਲਥ ਕੇਅਰ ਸੈਂਟਰ ਵਿਖੇ 26 ਜਨਵਰੀ ਨੂੰ ਲਗਾਏ ਜਾ ਰਹੇ ਮੁਫ਼ਤ ਚੈੱਕਅਪ ਕੈਂਪ ਵਿਚ ਪਹੁੰਚ ਕੇ ਲਾਭ ਪ੍ਰਾਪਤ ਕਰੋ |

ਪਿਛਲੀ ਖ਼ਬਰ ਤਿੰਨ ਰੋਜ਼ਾ ਬਰਸੀ ਸਮਾਗਮ ਖੈੜਾ ਬੇਟ ਵਿਖੇ ਕੱਲ੍ਹ ਤੋਂ-ਮਹੰਤ ਮਹਾਤਮਾ ਮੁਨੀ <br/> ਅਗਲੀ ਖ਼ਬਰ ਨੌਜਵਾਨ ਨਾਲ ਸੂਝ-ਬੂਝ ਨਾਲ ਵੋਟ ਪਾ ਕੇ ਮਜ਼ਬੂਤ ਭਾਰਤ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾਉਣ-ਵਰਿੰਦਰ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।