11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗਣਤੰਤਰ ਦਿਵਸ ਮੌਕੇ ਡਾ. ਸੁਨੀਲ ਸ਼ਰਮਾ ਹੋਣਗੇ ਸਨਮਾਨਿਤ

ਅਜੀਤ ਡੈਸਕ 25-01-2026
ਭੁਲੱਥ, 24 ਜਨਵਰੀ (ਮਨਜੀਤ ਸਿੰਘ ਰਤਨ)- ਸਬ-ਡਵੀਜ਼ਨਲ ਕਸਬਾ ਭੁਲੱਥ ਦੇ ਸਰਕਾਰੀ ਕਾਲਜ ਵਿਖੇ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਬ-ਡਵੀਜ਼ਨ ਪੱਧਰੀ ਸਮਾਗਮ ਵਿਚ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਜਿੱਥੇ ਸਭਿਆਚਾਰ ਤੇ ਦੇਸ਼ ਭਗਤੀ ਪ੍ਰੋਗਰਾਮ ਪੇਸ਼ ਹੋਵੇਗਾ ਅਤੇ ਉੱਥੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਅੰਤਰਰਾਸ਼ਟਰੀ ਮੈਰਾਥਨ ਸਿਤਾਰੇ ਡਾ. ਸੁਨੀਲ ਸ਼ਰਮਾ (ਪਿ੍ੰਸੀਪਲ ਸ਼ਿਸ਼ੂ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੁਲੱਥ) ਨੂੰ ਉੱਪ ਮੰਡਲ ਮੈਜਿਸਟਰੇਟ ਡੈਵੀ ਗੋਇਲ (ਆਈ.ਏ.ਐੱਸ) ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ | ਜ਼ਿਕਰਯੋਗ ਕਿ ਵਿਸ਼ਵ ਭਰ ਦੀਆਂ 6 ਪ੍ਰਸਿੱਧ ਤੇ ਪ੍ਰਮੁੱਖ ਮੈਰਾਥਨ ਨੂੰ ਸਫਲਤਾਪੂਰਵਕ ਸ਼ਾਨਦਾਰ ਅੰਜਾਮ ਦੇਣ ਵਾਲੇ ਭਾਰਤ ਦੇ ਇਕਲੌਤੇ ਭਾਰਤੀ ਖਿਡਾਰੀ ਡਾ. ਸੁਨੀਲ ਸ਼ਰਮਾ ਹਨ | ਆਪਣੀ ਕਠੋਰ ਮਿਹਨਤ, ਦਿ੍ੜ੍ਹ ਨਿਸ਼ਚੈ ਤੇ ਸਮਰਪਣ ਸਦਕਾ ਡਾ. ਸੁਨੀਲ ਸ਼ਰਮਾ ਨੇ ਉੱਚੀ ਕੋਟੀ ਦਾ ਮਾਣ ਮੱਤਾ ਹਾਸਲ ਕਰਦੇ ਕੇਵਲ ਭੁਲੱਥ ਇਲਾਕੇ ਦਾ ਨਾਮ ਹੀ ਨਹੀਂ ਚਮਕਾਇਆ ਸਗੋਂ ਵਿਸ਼ਵ ਭਰ ਦੇ ਮੈਰਾਥਨ ਜਗਤ ਵਿਚ ਦੇਸ਼ ਦੇ ਨਾਮ ਨੂੰ ਉੱਚਾ ਕਰਕੇ ਭਾਰਤ ਦੇ ਵੱਡੇ ਖਿਡਾਰੀਆਂ ਦੀ ਸੂਚੀ ਵਿਚ ਆਪਣਾ ਨਾਮ ਸੁਨਹਿਰੀ ਸ਼ਬਦਾਂ ਨਾਲ ਦਰਜ ਕਰਨ ਵਿਚ ਸਫਲ ਹੋਏ ਹਨ |

ਪਿਛਲੀ ਖ਼ਬਰ ਪੰਜਾਬ ਗ੍ਰਾਮੀਣ ਬੈਂਕ ਖੀਰਾਂਵਾਲੀ ਸ਼ਾਖਾ ਨੇ ਮਿ੍ਤਕ ਗਾਹਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਬੀਮਾ ਰਾਸ਼ੀ ਸੌਂਪੀ <br... ਅਗਲੀ ਖ਼ਬਰ ਤਿੰਨ ਰੋਜ਼ਾ ਬਰਸੀ ਸਮਾਗਮ ਖੈੜਾ ਬੇਟ ਵਿਖੇ ਕੱਲ੍ਹ ਤੋਂ-ਮਹੰਤ ਮਹਾਤਮਾ ਮੁਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।