28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕਿਰਤੀ ਕਿਸਾਨ ਯੂਨੀਅਨ ਬਲਾਕ ਨਡਾਲਾ ਦੀ ਮੀਟਿੰਗ ਹੋਈ <br/>

ਪਿੰਡ ਲੱਖਣ ਕੇ ਪੱਡਾ 'ਚ ਹੋਈ ਮੀਟਿੰਗ ਦੌਰਾਨ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਆਗੂ | ਤਸਵੀਰ: ਰਘਬਿੰਦਰ ਸਿੰਘ <br/> 26-01-2026
ਨਡਾਲਾ, 25 ਜਨਵਰੀ (ਰਘਬਿੰਦਰ ਸਿੰਘ)- ਅੱਜ ਨਡਾਲਾ ਬਲਾਕ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਲੱਖਣ ਕੇ ਪੱਡੇ ਵਿਖੇ ਹੋਈ ਮੀਟਿੰਗ ਜਿਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਸੰਬੋਧਨ ਕੀਤਾ ਤੇ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਭਰ ਦੀ ਬਿਜਲੀ ਆਪਣੇ ਕੰਟਰੋਲ ਵਿਚ ਲੈਣ ਲਈ 2025 ਸੋਧ ਬਿਜਲੀ ਬਿੱਲ ਲੈ ਕੇ ਆ ਰਹੀ ਹੈ ਜੇਕਰ ਕੇਂਦਰ ਸਰਕਾਰ ਬਜਟ ਸੈਸ਼ਨ ਦੌਰਾਨ 2025 ਬਿਜਲੀ ਬਿੱਲ ਪੇਸ਼ ਕਰਦੀ ਹੈ ਤਾਂ ਅਗਲੇ ਦਿਨ ਤਿੰਨ ਘੰਟੇ ਰੇਲਾਂ ਰੋਕੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਐਸ.ਕੇ.ਐਮ. ਦੇ ਸੱਦੇ 'ਤੇ 26 ਜਨਵਰੀ ਨੂੰ ਕਪੂਰਥਲਾ 'ਚ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ 27 ਜਨਵਰੀ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਦੀ ਰਿਹਾਈ ਲਈ ਸੰਗਰੂਰ ਧਰਨੇ 'ਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਇਆ ਜਾਵੇਗਾ ਤੇ ਯੂਨੀਅਨ ਦੇ ਸੱਦੇ ਅਨੁਸਾਰ ਪਿੰਡਾਂ ਵਿਚ ਮੈਂਬਰਸ਼ਿਪ ਕਰਕੇ ਕਮੇਟੀਆਂ ਬਣਾਈਆਂ ਜਾਣਗੀਆਂ ਤੇ ਨਡਾਲਾ ਬਲਾਕ ਦੀ ਚੋਣ ਕੀਤੀ ਜਾਵੇਗੀ | ਇਸ ਮੌਕੇ ਨਡਾਲਾ ਬਲਾਕ ਪ੍ਰਧਾਨ ਜਗਜੀਤ ਸਿੰਘ ਔਜਲਾ, ਜ਼ਿਲ੍ਹਾ ਪੈੱ੍ਰਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ, ਗੁਰਬਾਗ ਸਿੰਘ ਤਾਜਪੁਰ, ਮਾਸਟਰ ਕੇਵਲ, ਸਿੰਘ ਜਸਵੰਤ ਵਿਰਲੀ, ਮਾਸਟਰ ਸਿੰਦਾ ਸਿੰਘ, ਫ਼ਕੀਰ ਸਿੰਘ, ਮਲਕੀਤ ਸਿੰਘ ਮੱੁਦੋਵਾਲ, ਗੁਰਜੀਤ ਸਿੰਘ ਪੱਡਾ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਮਿਤ ਵਿਰਲੀ, ਅੰਮਿ੍ਤਪਾਲ, ਅਮਰੀਕ ਸਿੰਘ, ਮੰਗਾਂ ਪੱਡਾ, ਹਰਮਨ, ਜਸਵੀਰ ਸਿੰਘ, ਬਲਦੇਵ ਸਿੰਘ, ਹਰਮਿੰਦਰ ਸਿੰਘ, ਸੁਖਰਾਜ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਣਤੰਤਰ ਦਿਵਸ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਦੌਰਾਨ ਐੱਸ.ਡੀ.ਐਮ. ਭੁਲੱਥ ਲਹਿਰਾਉਣਗੇ ਤਿਰੰਗਾ ਝੰਡਾ ਅਗਲੀ ਖ਼ਬਰ ਸੰਤ ਬਾਬਾ ਧਰਮ ਸਿੰਘ ਦੀ ਬਰਸੀ ਸੰਬੰਧੀ ਖੁਖਰੈਣ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।