28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਲੋਂ ਸਜਾਏ ਗਏ ਨਗਰ ਕੀਰਤਨ ਦੇ ਵੱਖ-ਵੱਖ ਦਿ੍ਸ਼ | ਤਸਵੀਰ: ਸੋਢੀ <br/> 26-01-2026
ਹੁਸੈਨਪੁਰ, 25 ਜਨਵਰੀ (ਤਰਲੋਚਨ ਸਿੰਘ ਸੋਢੀ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਲੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ ਜਦਕਿ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ. ਸੀ. ਐਫ. ਤੋਂ ਸ਼ੁਰੂ ਹੋ ਕੇ ਰੇਲ ਕੋਚ ਫ਼ੈਕਟਰੀ ਦੇ ਬਾਹਰ ਵਸੀਆਂ ਵੱਖ-ਵੱਖ ਕਲੋਨੀਆਂ 'ਚੋਂ ਹੁੰਦਾ ਹੋਇਆ ਆਰ. ਸੀ. ਐਫ਼. ਦੇ ਅੰਦਰ ਵੱਖ-ਵੱਖ ਕਲੋਨੀਆਂ 'ਚ ਪਹੁੰਚਿਆ | ਨਗਰ ਕੀਰਤਨ ਦਾ ਵੱਡੀ ਗਿਣਤੀ ਵਿਚ ਸਮੂਹ ਸੰਗਤਾਂ ਵਲੋਂ ਨਿੱਘਾ ਸਵਾਗਤ ਕਰਦਿਆਂ ਹੋਇਆਂ ਚਾਹ ਪਕੌੜਿਆਂ, ਫਰੂਟ ਤੇ ਹੋਰ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਦੌਰਾਨ ਜਿੱਥੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਇਸ ਨਗਰ ਕੀਰਤਨ ਵਿਚ ਸ੍ਰੀ ਸ੍ਰੀ ਕੁਲਵੰਤ ਰਾਮ ਭਰੋਮਜਾਰੇ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਭਾ ਦੇ ਪ੍ਰਧਾਨ ਹਰਬੰਸ ਸਿੰਘ, ਸੈਕਟਰੀ ਨਰੇਸ਼ ਕੁਮਾਰ, ਕੈਸ਼ੀਅਰ ਪਿ੍ਥੀ ਸਿੰਘ, ਉਪ ਪ੍ਰਧਾਨ ਜਸਵਿੰਦਰ ਸਿੰਘ, ਜੀਤ ਸਿੰਘ ਪ੍ਰਧਾਨ, ਗੁਰਸੇਵਕ ਸਿੰਘ, ਦਲਜੀਤ ਸਿੰਘ, ਮੰਗਤ ਰਾਮ, ਸੰਧੂਰਾ ਸਿੰਘ, ਰਾਮਪਾਲ, ਵਿੱਕੀ ਕੁਮਾਰ, ਅਮਰਜੀਤ ਸਿੰਘ ਰੁੜਕੀ, ਦਲਵਾਰਾ ਸਿੰਘ, ਕਨਵੀਨਰ ਕਸ਼ਮੀਰ ਸਿੰਘ, ਦੇਸ ਰਾਜ, ਅਮਰਜੀਤ ਸਿੰਘ ਮੱਲ੍ਹ, ਰੂਪ ਲਾਲ, ਵੇਦ ਪ੍ਰਕਾਸ਼, ਹਰਦੀਪ ਸਿੰਘ, ਸਰਪੰਚ ਰਾਜਦਵਿੰਦਰ ਸਿੰਘ ਭੁਲਾਣਾ, ਸਤਨਾਮ ਭੁਲਾਣਾ, ਰਾਕੇਸ਼ ਕੁਮਾਰ ਦਤਾਰਪੁਰੀ, ਬਲਵਿੰਦਰ ਬਿੱਟਾ, ਡਾਕਟਰ ਜਸਵੰਤ ਸਿੰਘ, ਰਾਮ ਲਾਲ, ਰਮੇਸ਼ ਕੁਮਾਰ, ਸੁਖਵੰਤ ਸਿੰਘ, ਹਰਵਿੰਦਰ ਸਿੰਘ, ਤਰਲੋਚਨ ਸਿੰਘ, ਜਸਵੰਤ ਸਿੰਘ ਜੱਸੀ, ਰਜਿੰਦਰ ਪ੍ਰਸਾਦ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਲੋੜੀਂਦੇ ਦਸਤਾਵੇਜ਼ ਲਿਆ ਕੇ ਲੋਕ ਸਿਵਲ ਹਸਪਤਾਲ ਤੋਂ ਬਣਵਾ ਸਕਦੇ ਹਨ ਬੀਮਾ ਯੋਜਨਾ ਦੇ ਕਾਰਡ-ਡਾ. ਪਰਮਿੰਦਰ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।