15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਾਵਰਕਾਮ ਦਫ਼ਤਰ ਵਿਖੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 31-01-2026
ਭੁਲੱਥ, 30 ਜਨਵਰੀ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਵੱਲੋਂ ਪਾਵਰ ਕਾਮ ਦਫ਼ਤਰ ਵਿਖੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੀ ਗਈ ਦਰਖਾਸਤ ਵਿਚ ਕੁਲਤਾਰ ਸਿੰਘ ਐਸ. ਡੀ. ਓ. ਪਾਵਰ ਕਾਮ ਦਫ਼ਤਰ ਭੁਲੱਥ ਨੇ ਦੱਸਿਆ ਕਿ ਬੀਤੀ 21 ਜਨਵਰੀ ਨੂੰ ਸਵੇਰ ਵਕਤ ਰਾਹੁਲ ਸੈਣੀ ਸਹਾਇਕ ਲਾਈਨਮੈਨ ਨੇ ਉਨ੍ਹਾਂ ਮੋਬਾਈਲ ਫ਼ੋਨ ਤੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਦੇ ਮੇਨ ਗੇਟ ਦਾ ਦਰਵਾਜ਼ੇ ਦੇ ਤਾਲੇ ਦਾ ਕੁੰਡਾ ਟੁੱਟਾ ਹੋਇਆ ਹੈ ਅਤੇ ਦਰਵਾਜ਼ਾ ਖੁੱਲ੍ਹਾ ਹੈ | ਉਸ ਵੇਲੇ ਇਹ ਵੀ ਦੱਸਿਆ ਗਿਆ ਕਿ ਜਦੋਂ ਸਵੇਰੇ ਇਸ ਦਫ਼ਤਰ ਦੀ ਸਵੀਪਰ ਦਫ਼ਤਰ ਪਹੁੰਚੀ ਤਾਂ ਉਸ ਵੇਲੇ ਦਰਵਾਜ਼ਾ ਖੁੱਲਾ ਦੇਖ ਕੇ ਉਸ ਨੂੰ ਬਿਜਲੀ ਘਰ ਵਿਖੇ ਇਸ ਸੰਬੰਧੀ ਦੱਸਿਆ ਤਾਂ ਉਸ ਵੱਲੋਂ ਮੌਕੇ 'ਤੇ ਪਹੁੰਚ ਕੇ ਦੇਖਿਆ ਗਿਆ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ ਤੇ ਅੰਦਰ ਦੇ ਕਮਰਿਆਂ ਦੇ ਦਰਵਾਜ਼ੇ ਖੁੱਲੇ੍ਹ ਪਏ ਹਨ ਤੇ ਬਾਹਰ ਬਣੇ ਸਟੋਰਾਂ ਦੇ ਤਾਲੇ ਵੀ ਕੁੰਡੇ ਟੁੱਟੇ ਹੋਏ ਹਨ | ਉਸੇ ਵਕਤ ਉਨ੍ਹਾਂ ਵੱਲੋਂ ਇਸ ਦਫ਼ਤਰ ਵਿਖੇ ਤਾਇਨਾਤ ਇੰਜੀਨੀਅਰ ਬਲਵਿੰਦਰ ਸਿੰਘ ਜੇ.ਈ., ਇੰਜੀਨੀਅਰ ਸਾਹਿਲ ਸੈਣੀ ਤੇ ਇੰਜੀਨੀਅਰ ਕਰਮਜੀਤ ਸਿੰਘ ਮੋਖਾ ਜੇ.ਈ. ਨੂੰ ਵੀ ਫ਼ੋਨ ਰਾਹੀ ਜਾਣੂ ਕਰਵਾਇਆ | ਤਿੰਨਾਂ ਜੇਈਆਂ ਵੱਲੋਂ ਮੌਕੇ ਪਹੁੰਚ ਕੇ ਮੌਕਾ ਦੇਖਿਆ ਗਿਆ ਤੇ ਇਹ ਪਾਇਆ ਗਿਆ ਕਿ ਅਣਪਛਾਤਿਆਂ ਵਿਅਕਤੀਆਂ ਵੱਲੋਂ ਸਟੋਰਾਂ 'ਚੋਂ ਲਗਭਗ 4,67,514 ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ ਜਿਸ 'ਤੇ ਕਾਰਵਾਈ ਕਰਦੀ ਹੋਈ ਭੁਲੱਥ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਨਵੀਂ ਦਾਣਾ ਮੰਡੀ ਨੇੜੇ ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ, ਲੋਕ ਬਾਲਟੀਆਂ 'ਚ ਤੇਲ ਲੈਣ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।