ਭੁਲੱਥ, 12 ਫਰਵਰੀ (ਮੇਹਰ ਚੰਦ ਸਿੱਧੂ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਅੱਜ ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਭਰ ਵਿਚ ਹੋ ਰਹੇ ਅੰਦੋਲਨ ਨੂੰ ਲੈ ਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਰੋਸ ਪ੍ਰਦਰਸ਼ਨ ਮੁਹੱਲਾ ਕਮਰਾਏ ਤੋਂ ਸ਼ੁਰੂ ਹੋ ਕੇ ਜੁਡੀਸ਼ੀਅਲ ਕੋਰਟ ਭੁਲੱਥ ਚੌਕ ਵਿਚ ਦੀ ਹੁੰਦੇ ਹੋਏ ਤਹਿਸੀਲ ਭੁਲੱਥ ਤੱਕ ਪਹੁੰਚਿਆ ਜਿੱਥੇ ਮੌਜੂਦਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਬਾਜ਼ੀ ਕੀਤੀ ਗਈ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ , ਸਦਾ ਨੰਦ ਮਹਿਤਾ, ਗੁਲਾਬ ਯਾਦਵ, ਮਹਾਨੰਦ ਮਹਿਤਾ, ਲਾਲ ਚੰਦ, ਕਾਲਾ, ਪੱਪੂ, ਠੇਕੇਦਾਰ ਜੋਗਿੰਦਰ ਸਿੰਘ, ਮਿੱਠੂ ਯਾਦਵ, ਕਰਨੈਲ ਸਿੰਘ, ਜਰਨੈਲ ਸਿੰਘ, ਗਗਨ ਯਾਦਵ, ਗਣੇਸ਼ ਯਾਦਵ, ਸੁਭਾਸ਼ ਕੁਮਾਰ, ਮਿੱਠੂ ਕੁਮਾਰ, ਗਜਿੰਦਰ ਠੇਕੇਦਾਰ, ਮਿਕਲੇਸ਼ ਸ਼ਰਮਾ, ਅਨਿਲ ਮਹਿਤਾ, ਚੰਦਨ ਯਾਦਵ, ਸੰਤੋਸ਼ ਯਾਦਵ ਤੇ ਹੋਰ ਹਾਜ਼ਰ ਸਨ |