25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਰੋਟਰੀ ਕਲੱਬ ਇਲੀਟ ਨੇ ਭੰਡਾਲ ਦੋਨਾ ਸਕੂਲ ਨੂੰ ਹੈਾਡਵਾਸ਼ ਸਟੇਸ਼ਨ ਕੀਤਾ ਭੇਟ <br/>

ਗਲੋਬਲ ਗ੍ਰਾਂਟ ਤਹਿਤ ਹੈਾਡ ਵਾਸ਼ ਸਟੇਸ਼ਨ ਭੇਟ ਕਰਨ ਮੌਕੇ ਰੋਟਰੀ ਕਲੱਬ ਇਲੀਟ ਦੇ ਪ੍ਰਧਾਨ ਅੰਕੁਰ ਵਾਲੀਆ, ਸਕੱਤਰ ਸਿਮਰਨਪ੍ਰੀਤ ਸਿੰਘ, ਸੁਕੇਸ਼ ਜੋਸ਼ੀ, ਰਾਹੁਲ ਆਨੰਦ, ਸਕੂਲ ਮੁਖੀ ਮੁਨੱਜਾ ਇਰਸ਼ਾਦ ਤੇ ਹੋਰ | ਤਸਵੀਰ. ਤਿਲਕਰਾਜ <br/> 13-02-2026
ਕਪੂਰਥਲਾ, 12 ਫਰਵਰੀ (ਸਡਾਨਾ)-ਰੋਟਰੀ ਕਲੱਬ ਇਲੀਟ ਵਲੋਂ ਸਮਾਜ ਸੇਵਾ ਦੇ ਕਾਰਜ ਨੂੰ ਅੱਗੇ ਤੋਰਦਿਆਂ ਗਲੋਬਲ ਗਰਾਂਟ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾ ਵਿਖੇ ਬੱਚਿਆਂ ਲਈ ਹੈਾਡ ਵਾਸ਼ ਸਟੇਸ਼ਨ ਭੇਟ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗਲੋਬਲ ਗ੍ਰਾਂਟ ਅਧੀਨ ਹੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਪਹਿਲਾਂ ਵੀ ਹੈਾਡ ਵਾਸ਼ ਸਟੇਸ਼ਨ ਤੇ ਸਾਬਣ ਭੇਟ ਕੀਤੇ ਜਾ ਚੁੱਕੇ ਹਨ | ਭੰਡਾਲ ਦੋਨਾ ਸਕੂਲ ਪਹੁੰਚਣ 'ਤੇ ਸਕੂਲ ਮੁਖੀ ਮੁਨੱਜਾ ਇਰਸ਼ਾਦ ਵਲੋਂ ਰੋਟਰੀ ਕਲੱਬ ਇਲੀਟ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਗਿਆ | ਇਸ ਮੌਕੇ ਸੀਨੀਅਰ ਰੋਟੇਰੀਅਨ ਸੁਕੇਸ਼ ਜੋਸ਼ੀ ਦੇ ਨਾਲ ਕਲੱਬ ਦੇ ਪ੍ਰਧਾਨ ਅੰਕੁਰ ਵਾਲੀਆ ਨੇ ਰੋਟਰੀ ਇੰਟਰਨੈਸ਼ਨਲ ਤੇ ਰੋਟਰੀ ਕਲੱਬ ਇਲੀਟ ਵਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕਾਰਜਾਂ ਤੋਂ ਬੱਚਿਆਂ ਤੇ ਸਟਾਫ਼ ਮੈਂਬਰਾਂ ਨੂੰ ਜਾਣੂ ਕਰਵਾਇਆ | ਹੈਾਡਵਾਸ਼ ਸਟੇਸ਼ਨ ਸਕੂਲ ਨੂੰ ਭੇਟ ਕਰਨ 'ਤੇ ਸਕੂਲ ਮੁਖੀ ਨੂੰ ਰੋਟਰੀ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਐਗਜ਼ੀਕਿਊਟਿਵ ਸੈਕਟਰੀ ਅਮਰਜੀਤ ਸਿੰਘ ਸਡਾਨਾ, ਸਾਬਕਾ ਪ੍ਰਧਾਨ ਰਾਹੁਲ ਆਨੰਦ, ਗੁਲਸ਼ਨ ਸ਼ਰਮਾ ਐਡਵੋਕੇਟ, ਜਤਿੰਦਰ ਨਾਰੰਗ ਐਡਵੋਕੇਟ, ਸਕੱਤਰ ਸਿਮਰਨਪ੍ਰੀਤ ਸਿੰਘ, ਅਧਿਆਪਕ ਸੰਦੀਪ ਕੁਮਾਰ, ਮੋਨਿਕਾ ਚੌਧਰੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੁਲਤਾਨਪੁਰ ਲੋਧੀ ਦੇ ਸਕੂਲ ਇੰਚਾਰਜਾਂ ਦੀ ਇੱਕ ਰੋਜ਼ਾ ਟਰੇਨਿੰਗ ਕਰਵਾਈ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।