ਭੁਲੱਥ, 12 ਫਰਵਰੀ (ਮਨਜੀਤ ਸਿੰਘ ਰਤਨ)- ਮੋਦੀ ਸਰਕਾਰ ਵੱਲੋਂ ਅਮਰੀਕਾ ਸਰਕਾਰ ਨਾਲ ਟਰੰਪ ਦੇ ਦਬਾਅ ਕਰਕੇ ਕੀਤਾ ਹੋਇਆ ਸਮਝੌਤਾ ਕਿਸਾਨਾਂ ਦੇ ਹਿਤ 'ਚ ਮਾਰੂ ਸਾਬਤ ਹੋਵੇਗਾ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਸਰਬਜੀਤ ਸਿੰਘ ਧੀਰਪੁਰ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਬਾਗੜੀਆਂ ਬਲਾਕ ਸਕੱਤਰ ਭੁਲੱਥ ਤੇ ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਕਰਤਾਰਪੁਰ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਿਸਾਨਾਂ ਦੇ ਹਿਤ 'ਚ ਮਾਰੂ ਸਾਬਤ ਹੋਵੇਗਾ | ਇਸ ਲਈ ਇਹ ਸਮਝੌਤਾ ਰੱਦ ਕੀਤਾ ਜਾਵੇ ਤੇ ਕਿਸਾਨੀ ਨੂੰ ਬਚਾਇਆ ਜਾਵੇ ਨਹੀਂ ਤਾਂ ਕਿਸਾਨਾਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਜੋ ਨਕਲੀ ਦੁੱਧ ਵੱਡੇ ਪੱਧਰ 'ਤੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਵਿਕ ਰਿਹਾ ਹੈ ਤੇ ਅਸਲੀ ਦੁੱਧ ਦਾ ਰੇਟ ਬਹੁਤ ਘੱਟ ਹੋ ਗਿਆ ਹੈ | ਸਰਕਾਰ ਨਕਲੀ ਸਾਮਾਨ ਵੇਚ ਕੇ ਲੋਕਾਂ ਨੂੰ ਬਿਮਾਰੀਆਂ ਦੇ ਰਾਹ ਤੋਰ ਰਹੀ ਹੈ ਤੇ ਲੋਕ ਦਵਾਈਆਂ ਖਾ ਕੇ ਅੰਨੇਵਾਹ ਆਪਣੀ ਜਾਨ ਤੋਂ ਹੱਥ ਧੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਤੇ ਵੱਡੇ ਪੱਧਰ ਤੇ ਲੋਕਾਂ ਦੇ ਛੋਟੇ ਬੱਚਿਆਂ ਨੂੰ ਅਟੈਕ ਹੋ ਰਿਹਾ ਹੈ | ਇਹ ਸਭ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਹੈ | ਇਸ ਲਈ ਪੰਜਾਬ ਦੇ ਅਫ਼ਸਰਾਂ ਨੂੰ ਹਦਾਇਤ ਕੀਤੀ ਜਾਵੇ ਤਾਂ ਜੋ ਇਹਨਾਂ ਜ਼ਾਲਮ ਲੋਕਾਂ ਨੂੰ ਨਾ ਛੱਡਿਆ ਜਾਵੇ ਤੇ ਖ਼ਾਸ ਕਰਕੇ ਅਸਲੀ ਚੀਜ਼ਾਂ ਵੇਚੀਆਂ ਜਾਣ |