25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਮੁਫ਼ਤ ਆਯੂਸ਼ ਮੈਡੀਕਲ ਕੈਂਪ 'ਚ 757 ਮਰੀਜ਼ਾਂ ਦਾ ਮੁਆਇਨਾ <br/>

ਅਜੀਤ ਡੈਸਕ 13-02-2026
ਸੁਲਤਾਨਪੁਰ ਲੋਧੀ, 12 ਫਰਵਰੀ (ਥਿੰਦ)- ਪਵਿੱਤਰ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਆਯੂਸ਼ ਮੈਡੀਕਲ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ | 757 ਮਰੀਜ਼ਾਂ ਨੂੰ ਇਸ ਕੈਂਪ ਦਾ ਲਾਭ ਹੋਇਆ | ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਕੁਸਮ ਗੁਪਤਾ ਨੇ ਕੀਤਾ | ਇਸ ਮੌਕੇ ਵਿਵੇਕ ਸਭਰਵਾਲ ਸੁਪਰਡੈਂਟ, ਡਾ. ਸ਼ਕੂਰ, ਡਾ. ਮਨੀਸ਼ਾ, ਡਾ. ਕੁਲਦੀਪ, ਪਵਨਦੀਪ ਸਿੰਘ, ਸਰਿਤਾ ਰਾਣੀ, ਅਜੈ ਕੁਮਾਰ, ਰੀਆ ਕੁਮਾਰੀ, ਪ੍ਰੀਤਮ ਰਾਣੀ, ਪਰਵੀਨ ਕੁਮਾਰੀ ਤੇ ਕੋਮਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਡਾਕਟਰ ਸ਼ਕੂਰ ਨੇ ਦੱਸਿਆ ਕਿ ਆਯੁਰਵੈਦ ਵਿਭਾਗ ਵਿਚ 431 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦੋਂ ਕਿ ਹੋਮਿਉਪੈਥੀ ਵਿਭਾਗ ਵਿਚ 326 ਮਰੀਜ਼ਾਂ ਨੇ ਸਲਾਹ-ਮਸ਼ਵਰਾ ਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ | ਮਾਹਿਰ ਡਾਕਟਰਾਂ ਨੇ ਉਨ੍ਹਾਂ ਦੀਆਂ ਬਿਮਾਰੀਆਂ ਦੇ ਆਧਾਰ 'ਤੇ ਢੁਕਵੀਂ ਸਲਾਹ ਦਿੱਤੀ ਤੇ ਮਰੀਜ਼ਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ |

ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਗੌਰਮਿੰਟ ਟੀਚਰ ਯੂਨੀਅਨ ਅਧਿਆਪਕਾਂ 'ਤੇ ਲਗਾਈ ਜਾ ਰਹੀ ਟੈੱਟ ਦੀ ਸ਼ਰਤ ਦਾ ਡਟ ਕੇ ਵਿਰੋਧ ਕਰੇਗੀ-ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।