ਨਡਾਲਾ, 14 ਫਰਵਰੀ (ਰਘਬਿੰਦਰ ਸਿੰਘ)-ਕਸਬਾ ਨਡਾਲਾ ਦੇ ਸ਼ਿਵ ਮੰਦਿਰ ਦੇ ਪੁਜਾਰੀ ਮਹਾਦੇਵ ਦੇ ਲੜਕੇ ਅਮਨ ਕੁਮਾਰ ਨੂੰ ਪਿ੍ੰਸੀਪਲ ਪ੍ਰੋਮਿਲਾ ਕਪੂਰਥਲਾ ਵਲੋਂ ਆਪਣੇ ਮਾਤਾ ਦੀ ਮਿੱਠੀ ਯਾਦ ਵਿਚ ਸ਼ੁਰੂ ਕੀਤਾ ਗਿਆ 'ਪਿ੍ੰਸੀਪਲ ਮਨੋਰਮਾ ਸੇਠੀ' ਯਾਦਗਾਰੀ ਸਕਾਲਰਸ਼ਿਪ ਪ੍ਰਧਾਨ ਕੀਤਾ ਗਿਆ | ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਨੇ ਕਿਹਾ ਕਿ ਪਿ੍ੰਸੀਪਲ ਮਨੋਰਮਾ ਸੇਠੀ ਨੇ ਸੁਲਤਾਨਪੁਰ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕਰਨ 'ਚ ਅਹਿਮ ਰੋਲ ਕੀਤਾ ਤੇ ਉਸੇ ਵਿਰਾਸਤ ਨੂੰ ਉਨ੍ਹਾਂ ਦੀ ਬੇਟੀ ਪਿ੍ੰਸੀਪਲ ਪ੍ਰੋਮਿਲਾ ਅਰੋੜਾ (ਰਿਟਾਇਰਡ ਪਿ੍ੰਸੀਪਲ) ਅੱਗੇ ਤੋਰ ਰਹੇ ਹਨ ਜੋ ਕਿ ਆਪਣੇ ਮਾਤਾ ਦੇ ਜਨਮ ਦਿਨ 'ਤੇ ਹਰ ਸਾਲ ਨਡਾਲੇ ਦੇ ਮੰਦਿਰ-ਪੁਜਾਰੀਆਂ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤੀ ਵਿਚ ਆਰਥਿਕ ਮਦਦ ਦੇ ਕੇ ਨਿਵੇਕਲਾ ਸ਼ੁੱਭਕਰਮਨ ਕਰ ਰਹੇ ਹਨ |