18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਹਾਂ ਸ਼ਿਵਰਾਤਰੀ ਉਤਸਵ ਕਮੇਟੀ ਵਲੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਸ਼ਾਨਦਾਰ ਸਵਾਗਤ <br/>

ਸ਼ਿਵ ਮੰਦਿਰ ਸ਼ਮਸ਼ਾਨ ਭੂਮੀ ਵਿਖੇ ਪ੍ਰਭਾਤ ਫੇਰੀ ਦਾ ਸਵਾਗਤ ਕਰਦੇ ਹੋਏ ਪ੍ਰਦੀਪ ਥਿੰਦ, ਵਿਪਨ ਨਰੂਲਾ, ਪ੍ਰਦੀਪ ਗੋਲੂ | (ਸੱਜੇ) ਸ਼ਿਵ ਮੰਦਿਰ ਸ਼ਮਸ਼ਾਨ ਭੂਮੀ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਦੇ ਹੋਏ ਅਮਰਜੀਤ ਸਿੰਘ, ਪ੍ਰਦੀਪ ਪੁਰੀ, ਸੰਜੀਵ ਮੋਗਲਾ, ਪ੍ਰਦੀਪ ਗੋਲੂ ਆਦਿ | ਤਸਵੀਰਾਂ. ਲਾਡੀ ਸਟੂਡੀਓ <br/> 15-02-2026
ਸੁਲਤਾਨਪੁਰ ਲੋਧੀ, 14 ਫਰਵਰੀ (ਨਰੇਸ਼ ਹੈਪੀ)- ਮਹਾਂ ਸ਼ਿਵਰਾਤਰੀ ਦੇ ਸੰਬੰਧ 'ਚ ਸ਼ਿਵ ਭੂਮੀ ਵਿਖੇ ਮਹਾਂ ਸ਼ਿਵਰਾਤਰੀ ਉਤਸਵ ਕਮੇਟੀ ਸ਼ਮਸ਼ਾਨ ਘਾਟ ਵਿਖੇ ਅੱਜ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ | ਸ਼ਮਸ਼ਾਨ ਭੂਮੀ ਵਿਖੇ ਪੁੱਜਣ 'ਤੇ ਮਹਾਂ ਸ਼ਿਵਰਾਤਰੀ ਉਤਸਵ ਕਮੇਟੀ ਦੇ ਅਮਰਜੀਤ ਸਿੰਘ, ਪ੍ਰਦੀਪ ਥਿੰਦ, ਵਿਪਨ ਨਰੂਲਾ, ਪ੍ਰਦੀਪ ਗੋਲੂ, ਸਮਾਜ ਸੇਵਕ ਵਿਪਨ ਕੁਮਾਰ ਮੋਗਲਾ ਆਦਿ ਵਲੋਂ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਭੂ ਭਗਤਾਂ ਨੇ ਭੋਲੇ ਸ਼ੰਕਰ ਦਾ ਗੁਣਗਾਨ ਕੀਤਾ ਤੇ ਉਤਸਵ ਕਮੇਟੀ ਵੱਲੋਂ ਭਜਨ ਗਾਇਕ ਪ੍ਰਦੀਪ ਕਾਂਡਾ, ਰਾਣਾ ਪ੍ਰਤਾਪ, ਸੁਰਿੰਦਰ ਸ਼ਿੰਦਾ, ਨਰਿੰਦਰ ਨਿੰਦੀ, ਸੰਤੋਖ ਸਿੰਘ ਤੋਂ ਇਲਾਵਾ ਪ੍ਰਭਾਤ ਫੇਰੀ ਦੇ ਇੰਚਾਰਜ ਰਾਜ ਕੁਮਾਰ ਰਾਜੂ ਨੂੰ ਸਨਮਾਨਿਤ ਕੀਤਾ ਗਿਆ | ਸ਼ਿਵ ਪੂਜਾ ਕਰਨ ਦੀ ਰਸਮ ਸ਼ਿਵ ਭਗਤ ਵਿਪਨ ਮੋਗਲਾ, ਪ੍ਰਦੀਪ ਥਿੰਦ ਤੇ ਸੰਜੀਵ ਮੋਗਲਾ ਨੇ ਨਿਭਾਈ | ਇਸ ਮੌਕੇ ਪ੍ਰਦੀਪ ਥਿੰਦ, ਅਮਰਜੀਤ ਸਿੰਘ, ਵਿਪਨ ਨਰੂਲਾ, ਪ੍ਰਦੀਪ ਗੋਲੂ, ਆਰ.ਕੇ. ਅਰੋੜਾ, ਪ੍ਰਦੀਪ ਪੁਰੀ, ਵਿਜੇ ਕੁਮਾਰ ਮੁੱਖ ਸੇਵਾਦਾਰ ਸ਼ਮਸ਼ਾਨ ਭੂਮੀ, ਕਾਲੀ ਨਈਅਰ, ਅਰੁਣ ਕਾਲੀ, ਲਾਡੀ ਸ਼ਰਮਾ, ਹਰਵਿੰਦਰ ਸਿੰਘ, ਸੋਨੂੰ ਮੁਨੀਮ, ਹਨੀ ਪੁਰੀ, ਰਾਜੂ ਉੱਪਲ, ਰਿੱਕੀ ਭੱਲਾ, ਮਨੋਜ ਕੁਮਾਰ, ਪਵਨ ਭਾਗਰਥ, ਵਿਕੀ ਧੀਰ, ਰਾਜ ਕੁਮਾਰ ਰਾਜੂ, ਅਸ਼ੋਕ ਕਨੌਜੀਆ, ਬਾਬਾ ਬਲੌਰੀ ਨਾਥ, ਦਵਿੰਦਰ ਭਗਤ, ਪੰਡਤ ਲਛਮਣ ਪ੍ਰਸ਼ਾਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਅਗਲੀ ਖ਼ਬਰ ਮਹਾਂ ਸ਼ਿਵਰਾਤਰੀ ਮੌਕੇ ਲੰਗਰ ਕਮੇਟੀ ਵਲੋਂ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।