ਫਗਵਾੜਾ, 17 ਫਰਵਰੀ (ਚਾਨਾ)-ਸਿਟੀ ਪੁਲਿਸ ਨੇ ਹੈਰੋਇਨ ਸਣੇ ਦੋ ਮਹਿਲਾਵਾਂ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਜਤਿੰਦਰਪਾਲ ਨੇ ਦੱਸਿਆ ਕਿ ਪੁਲਿਸ ਨੇ ਗੰਗਾ ਪਤਨੀ ਸੰਜੂ ਵਾਸੀ ਅੰਬਾਲਾ ਹਾਲ ਵਾਸੀ ਛੱਜ ਕਾਲੋਨੀ ਤੇ ਸੀਮਾ ਉਰਫ਼ ਪੱਪੂ ਪਤਨੀ ਰੋਹਿਤ ਵਾਸੀ ਛੱਜ ਕਾਲੋਨੀ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ |