ਸੁਲਤਾਨਪੁਰ ਲੋਧੀ, 17 ਫਰਵਰੀ (ਨਰੇਸ਼ ਹੈਪੀ)-ਦੁਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: ਵਲੋਂ ਸਰਬੱਤ ਦੇ ਭੱਲੇ ਤੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਪਵਿੱਤਰ ਕਾਲੀ ਵੇਈਾ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਮੀਡੀਆ ਸਲਾਹਕਾਰ ਮਨੀਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਪੀੜਤ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਪਰੰਤੂ ਵਾਹਿਗੁਰੂ ਦੀ ਕਿਰਪਾ ਨਾਲ ਅਤੇ ਸੰਗਤਾਂ ਦੇ ਸਹਿਯੋਗ ਨਾਲ ਪੀੜਿਤ ਲੋਕਾਂ ਦਾ ਮੁੜ ਵਸੇਬਾ ਹੋਇਆ ਹੈ, ਜਿਸ ਦੇ ਲਈ ਉਹ ਵਾਹਿਗੁਰੂ ਦੇ ਸ਼ੁਕਰ ਗੁਜ਼ਾਰ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੀਵ ਸ਼ਰਮਾ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਤੀਜਾ ਇਨਾਮ ਵੰਡ ਤੇ ਸਰਟੀਫਿਕੇਟ ਵੰਡ ਸਮਾਗਮ ਵੀ ਕੀਤਾ ਗਿਆ, ਜਿਸ ਵਿਚ ਸਾਰੇ ਜਥੇਬੰਦੀ ਦੇ ਆਗੂਆਂ ਸਮੇਤ ਮੈਂਬਰਾਨ ਹਾਜ਼ਰ ਸਨ | ਇਸ ਮੌਕੇ ਕਾਲਾ ਸੰਘਿਆਂ ਤੋਂ ਉਪ ਪ੍ਰਧਾਨ ਬਲੌਰ ਖ਼ਾਨ, ਸਕੱਤਰ ਸੁਰਜੀਤ ਸਿੰਘ, ਸਤਪਾਲ ਸਿੰਘ, ਬਲਵੀਰ ਸਿੰਘ, ਮਦਨ ਲਾਲ, ਸੁਸ਼ੀਲ ਕੁਮਾਰ, ਬਲਕਾਰ ਸਿੰਘ, ਸਵਰਨ ਸਿੰਘ, ਸੋਮਨਾਥ, ਪਲਵਿੰਦਰ ਸਿੰਘ, ਡਾ. ਹਰਜੀਤ ਸਿੰਘ, ਮੈਡਮ ਜਸਪ੍ਰੀਤ, ਸੁਰਿੰਦਰ ਕੌਰ, ਰਜਨੀ ਸਰੋਏ, ਸੁਖਵਿੰਦਰ ਮੱਟੂ, ਸਤਵੀਰ ਸਿੰਘ ਥਿੰਦ ਤੇ ਜਥੇਬੰਦੀ ਦੇ ਮੈਂਬਰ ਹਾਜ਼ਰ ਸਨ |