ਢਿਲਵਾਂ, 17 ਫ਼ਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਡਿਪਸ ਸੰਸਥਾ ਵਲੋਂ ਵੱਖ-ਵੱਖ ਡਿਪਸ ਕਾਲਜਾਂ ਦਾ ਕਨਵੋਕੇਸ਼ਨ ਸਮਾਗਮ 21 ਫਰਵਰੀ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਚ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਸ ਕਾਲਜ ਢਿਲਵਾਂ ਦੇ ਪਿ੍ੰਸੀਪਲ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਨਵੋਕੇਸ਼ਨ ਸਮਾਗਮ ਵਿਚ ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ, ਡਿਪਸ ਕਾਲਜ (ਕੋ ਐਜੂਕੇਸ਼ਨਲ) ਢਿਲਵਾਂ, ਡਿਪਸ ਕਾਲਜ ਆਫ਼ ਐਜੂਕੇਸ਼ਨ ਰੜਾ ਮੋੜ (ਹੁਸ਼ਿਆਰਪੁਰ) ਤੇ ਡਿਪਸ ਆਈ.ਐਮ.ਟੀ ਕਾਲਜ ਜਲੰਧਰ ਵਿਚ ਪਿਛਲੇ ਸਾਲਾਂ ਵਿਚ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਿਨਟ ਮੰਤਰੀ ਮੋਹਿੰਦਰ ਭਗਤ ਹੋਣਗੇ | ਉਨ੍ਹਾਂ ਦੱਸਿਆ ਕਿ ਡਿਪਸ ਸੰਸਥਾਵਾਂ ਦੇ ਮੁਖੀ ਤਰਵਿੰਦਰ ਸਿੰਘ, ਸੀ.ਏ.ਓ ਰਮਣੀਕ ਸਿੰਘ ਤੇ ਸੀ.ਈ.ਓ ਮੋਨਿਕਾ ਮੰਡੋਤਰਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ 21 ਫਰਵਰੀ ਨੂੰ ਡਿਗਰੀ ਵੰਡ ਸਮਾਗਮ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ |