ਫਗਵਾੜਾ, 17 ਫ਼ਰਵਰੀ (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਐੱਨ. ਐੱਨ. ਸੀ. ਕੈਡਿਟਾ ਤੇ ਸੈਕੰਡ ਅਫ਼ਸਰ ਰਣਬੀਰ ਸਿੰਘ ਨੇ 10 ਦਿਨਾਂ ਦੇ ਆਲ ਇੰਡੀਆ ਟ੍ਰੈਕਿੰਗ ਐਕਸਪੀਡਿਸ਼ਨ 2026 ਨੂੰ ਪੂਰਾ ਕਰਕੇ ਜਲੰਧਰ ਐੱਨ.ਐੱਸ.ਐੱਸ. ਗਰੁੱਪ ਦਾ ਨਾਮ ਰੌਸ਼ਨ ਕੀਤਾ ਹੈ | ਇਹ ਟਰੇਨਿੰਗ ਅਭਿਆਨ ਦਾ ਆਯੋਜਨ ਐਨ.ਐਸ.ਐਸ. ਸ਼ਿਮਲਾ ਗਰੁੱਪ ਹੈਂਡ ਕੁਆਟਰ ਵਲੋਂ 8 ਐੱਚ.ਪੀ. ਐੱਨ.ਸੀ.ਸੀ. ਬਟਾਲੀਅਨ ਰਾਮਪੁਰ ਬੁਸ਼ਹਿਰ ਹਿਮਾਚਲ ਪ੍ਰਦੇਸ਼ ਵਿਖੇ ਕੀਤਾ ਗਿਆ, ਜਿਸ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ 510 ਕੈਡਿਟਾ ਨੇ ਹਿੱਸਾ ਲਿਆ | ਜਿਸ 'ਚ 8 ਪੰਜਾਬ ਬਟਾਲੀਅਨ ਯੂਨਿਟ ਦੇ ਅਧੀਨ ਕੈਡਿਟਾ ਤੇ ਅਧਿਕਾਰੀਆਂ ਨੂੰ ਜਲੰਧਰ ਗਰੁੱਪ ਹੈੱਡ ਕੁਆਟਰ ਦੀ ਨੁਮਾਇੰਦਗੀ ਲਈ ਚੁਣਿਆ ਗਿਆ ਸੀ | ਮੁਕਾਬਲਿਆਂ ਦੇ ਦੌਰਾਨ ਐਨ.ਐਸ.ਐਸ. ਜਲੰਧਰ ਗਰੁੱਪ ਹੈੱਡ ਕੁਆਟਰ ਦੇ ਸਭਿਆਚਾਰ ਪੋ੍ਰਗਰਾਮਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਹਾਸਲ ਕੀਤਾ | ਸਕੂਲ ਕੈਡਿਟ ਕਾਰਪੋਰਲ ਅੰਗਦ ਸਿੰਘ ਕੋਹੜੀ ਨੇ ਭੰਗੜੇ 'ਚ ਚਾਂਦੀ ਦਾ ਤਗਮਾ ਜਿੱਤਿਆ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਕੈਡਿਟਾ ਨੂੰ ਸਰਟੀਫਿਕੇਟ ਦਿੱਤੇ ਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ |