24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੈਂਟਰ ਤਲਵੰਡੀ ਚੌਧਰੀਆਂ ਦੇ ਵਾਲੀਬਾਲ ਖਿਡਾਰੀਆਂ ਨੂੰ ਵਾਲੀਬਾਲ ਕਿੱਟ ਭੇਟ <br/>

ਰਾਊਾਡ ਗਰਾਸ ਫਾਊਾਡੇਸ਼ਨ ਚੰਡੀਗੜ੍ਹ ਦੇ ਬਲਾਕ ਚੇਂਜ ਮੇਕਰ ਲਵਪ੍ਰੀਤ ਸਿੰਘ ਢਿਲਵਾਂ ਵਾਲੀਬਾਲ ਤੇ ਹੋਰ ਸਾਮਾਨ ਦੇਣ ਉਪਰੰਤ ਸਰਪੰਚ ਬਲਵਿੰਦਰ ਸਿੰਘ ਲੱਡੂ, ਪਲਵਿੰਦਰ ਸਿੰਘ ਓਠੀ ਨੰਬਰਦਾਰ ਤੇ ਬਲਾਕ ਸੰਮਤੀ ਮੈਂਬਰ ਤੇ ਹੋਰ | ਤਸਵੀਰ. ਭੋਲਾ <br/> 18-02-2026
ਤਲਵੰਡੀ ਚੌਧਰੀਆਂ, 17 ਫਰਵਰੀ (ਪਰਸਨ ਲਾਲ ਭੋਲਾ)-ਪੰਜਾਬ ਸਰਕਾਰ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੇਂਡੂ ਖੇਡਾਂ ਨੂੰ ਵੱਡੀ ਪੱਧਰ 'ਤੇ ਪ੍ਰਫੁਲਿਤ ਕਰ ਰਹੀ ਹੈ | ਪਿੰਡਾਂ ਵਿਚ ਜਿੱਥੇ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ, ਉੱਥੇ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਰਾੳਾੂਡ ਗਰਾਸ ਫਾਊਾਡੇਸ਼ਨ ਚੰਡੀਗੜ੍ਹ ਨਾਲ ਟਾਈਅਪ ਵੀ ਹੋਇਆ ਹੈ | ਜਿਸ ਵਿਚ ਫਾਊਾਡੇਸ਼ਨ ਵੱਲੋਂ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਖੇਡ ਕੇਂਦਰਾਂ ਵਿਚ ਖਿਡਾਰੀਆਂ ਨੂੰ ਫੁੱਟਬਾਲ, ਵਾਲੀਬਾਲ, ਹਾਕੀ ਤੇ ਟੈਨਿਸ ਦੀਆਂ ਕਿੱਟਾਂ ਸਪਲਾਈ ਕੀਤੀਆਂ ਜਾ ਰਹੀਆਂ ਹਨ | ਸਰਪੰਚ ਬਲਵਿੰਦਰ ਸਿੰਘ ਲੱਡੂ ਤਲਵੰਡੀ ਚੌਧਰੀਆਂ ਦੇ ਸਾਰਥਿਕ ਯਤਨਾਂ ਸਦਕਾ ਅੱਜ ਵਾਲੀਬਾਲ ਖੇਡ ਕੇਂਦਰ ਤਲਵੰਡੀ ਚੌਧਰੀਆਂ ਦੇ ਖਿਡਾਰੀਆਂ ਨੂੰ ਬਲਾਕ ਚੇਂਜ ਮੇਕਰ ਲਵਪ੍ਰੀਤ ਸਿੰਘ ਢਿਲਵਾਂ ਵੱਲੋਂ ਵਾਲੀਬਾਲ ਅਤੇ ਪ੍ਰੈਕਟਿਸ ਕਰਨ ਲਈ ਕੁੱਝ ਸਮਾਨ ਵੀ ਦਿੱਤਾ | ਬਲਾਕ ਚੇਂਜ ਮੇਕਰ ਲਵਪ੍ਰੀਤ ਸਿੰਘ ਢਿਲਵਾਂ ਨੇ ਦੱਸਿਆ ਕਿ ਖਿਡਾਰੀਆਂ ਨੂੰ ਨੈੱਟ, ਜਰਸੀਆਂ, ਟਰੈਕ ਸੂਟ ਤੋਂ ਇਲਾਵਾ ਸੈਂਟਰ ਦੇ ਹਰ ਕੋਚ ਨੂੰ ਸੈਲਰੀ ਵੀ ਦਿੱਤੀ ਜਾਵੇਗੀ | ਉਨ੍ਹਾਂ ਨੇ ਅੱਗੇ ਦੱਸਿਆ ਕਿ ਸੈਂਟਰ ਵਿਚ ਖੇਡਣ ਵਾਲੇ ਖਿਡਾਰੀਆਂ ਦੀ ਸਪੈਸ਼ਲ ਚੋਣ ਕੀਤੀ ਜਾਵੇਗੀ ਤੇ ਚੁਣੇ ਖਿਡਾਰੀਆਂ ਨੂੰ ਸਿਖਲਾਈ ਲਈ ਚੰਡੀਗੜ੍ਹ ਭੇਜਿਆ ਜਾਵੇਗਾ | ਵਾਲੀਬਾਲ ਕੋਚ ਵੀਰਪਾਲ ਨੇ ਕਿਹਾ ਜੇਕਰ ਸਰਕਾਰ ਦੁਆਰਾ ਟਾਈਅਪ ਕੀਤੀ ਸੰਸਥਾ ਅਤੇ ਪੰਚਾਇਤ ਇਸੇ ਤਰ੍ਹਾਂ ਮਦਦ ਕਰਦੀ ਰਹੀ ਤਾਂ ਅਸੀਂ ਇਸੇ ਖੇਡ ਮੈਦਾਨ ਚੋਂ ਚੰਗੇ ਖਿਡਾਰੀ ਪੈਦਾ ਕਰਾਂਗੇ | ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਹਰ ਤਰ੍ਹਾਂ ਖਿਡਾਰੀਆਂ ਦੀ ਮਦਦ ਕਰਨ ਲਈ ਤਿਆਰ ਹੈ ਬਸ਼ਰਤੇ ਕਿ ਇਮਾਨਦਾਰੀ ਨਾਲ ਖਿਡਾਰੀ ਆਪਣੀ ਖੇਡ ਖੇਡਣ | ਇਸ ਮੌਕੇ ਤੇ ਸਰਪੰਚ ਬਲਵਿੰਦਰ ਸਿੰਘ ਲੱਡੂ, ਪਲਵਿੰਦਰ ਸਿੰਘ ਓਠੀ ਨੰਬਰਦਾਰ ਤੇ ਬਲਾਕ ਸੰਮਤੀ ਮੈਂਬਰ, ਵੀਰਪਾਲ ਵਾਲੀਬਾਲ ਕੋਚ, ਸੁਖਦੇਵ ਸਿੰਘ ਮੈਂਬਰ ਪੰਚਾਇਤ, ਹਰਜਾਪ ਸਿੰਘ ਸੰਧੂ ਰਗਬੀ ਕੋਚ, ਵਿਕਾਸ ਲਵ ਰਾਇਲ ਜਿੰਮ, ਸਿਮਰਨਜੀਤ ਸਿੰਘ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਵਾਰਡ ਨੰ.-3 ਦੀ ਸੰਗਤ ਨੇ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।