18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪਾਵਰ ਪੁਆਇੰਟ ਪੈ੍ਰਜੈਂਨਟੇਸ਼ਨ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 21-02-2026
ਫਗਵਾੜਾ, 20 ਫ਼ਰਵਰੀ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਚੌਥੀ ਤੇ ਪੰਜਵੀਂ ਦੇ ਵਿਦਿਆਰਥੀਆਂ ਲਈ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਦਿਆਰਥੀਆਂ ਨੂੰ ਮੌਕੇ 'ਤੇ ਹੀ ਵਿਸ਼ਾ ਦਿੱਤਾ ਗਿਆ ਤੇ ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਚਾਰ ਤੋਂ ਪੰਜ ਸਲਾਈਡਾਂ ਪੇਸ਼ ਕਰਨ ਲਈ ਕਿਹਾ ਜਿਸ 'ਚ ਪੰਜਵੀਂ 'ਚ ਅਰੰਜਿਯ ਮੁਖਰਜੀ ਨੇ ਪਹਿਲਾ, ਨਾਇਮਾ ਰਾਵਲ ਨੇ ਦੂਸਰਾ ਤੇ ਹਿ੍ਦਾਂਸ਼ ਸਿੰਘ ਪਰਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ | ਚੌਥੀ ਜਮਾਤ 'ਚ ਸੁਹਾਵੀ ਨੇ ਪਹਿਲਾ, ਕਾਇਆ ਪਟੇਰੀਆ ਨੇ ਦੂਸਰਾ ਤੇ ਕਾਵਿਆ ਸੰਦੀਲਾ ਨੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੇ ਡਿਜੀਟਲ ਕੌਸ਼ਲ ਨੂੰ ਨਿਖਾਰਦੇ ਹਨ |

ਪਿਛਲੀ ਖ਼ਬਰ 'ਵਾਰਿਸ ਪੰਜਾਬ ਦੇ' ਪਾਰਟੀ ਵਲੋਂ ਮਕਾਨ ਬਣਾਉਣ ਦੀਆਂ ਸੇਵਾਵਾਂ ਜਾਰੀ-ਭੰਡਾਲ <br/> ਅਗਲੀ ਖ਼ਬਰ ਲਾਂਬੜਾ ਵਿਖੇ ਹੋਇਆ ਅਕਾਲੀ ਦਲ (ਪੁਨਰ-ਸੁਰਜੀਤ) ਦਾ ਵੱਡਾ ਇਕੱਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।