ਫਗਵਾੜਾ, 28 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪਿੰਡ ਪੰਡਵਾ ਦੇ ਸਰਪੰਚ ਬਲਜੀਤ ਸਿੰਘ ਜੌਹਲ ਦੇ ਯਤਨਾਂ ਸਦਕਾ ਸਰਕਾਰੀ ਸਕੂਲ ਪੰਡਵਾ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਇਕ ਸੰਖੇਪ ਸਮਾਗਮ ਕਰਵਾਇਆ ਗਿਆ ਜਿਸ ਵਿਚ ਐਨ. ਆਰ. ਆਈ. ਤਰਲੋਚਨ ਸਿੰਘ ਜੌਹਲ ਵੱਲੋਂ ਪਿਛਲੇ ਸਾਲ 2024-25 ਦੌਰਾਨ ਕ੍ਰਮਵਾਰ ਟਾਪਰਜ਼ ਪਹਿਲੀ ਜਮਾਤ ਦੀ ਅਮਨਦੀਪ ਕੌਰ ਤੇ ਵਰਸ਼ਾ, ਦੂਜੀ ਜਮਾਤ ਦੇ ਸੁਖਰਾਜ ਤੇ ਹੈਰੀ ਬੰਗੜ, ਤੀਜੀ ਜਮਾਤ ਦੀ ਸੁਰਪ੍ਰੀਤ ਕੌਰ ਤੇ ਦੀਆ ਰਾਣੀ, ਚੌਥੀ ਜਮਾਤ ਦੀ ਵੰਤਿਕਾ ਤੇ ਅੰਜਨੀ, ਪੰਜਵੀਂ ਜਮਾਤ ਦੇ ਮਨਜੋਤ ਤੇ ਮਾਨਵ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਛੇਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ (ਰਾਜਵੀਰ ਸਿੰਘ ਤੇ ਰੂਚੀ) ਨੂੰ ਸਕੂਲ ਬੈਗ ਤੇ ਬੂਟ, ਸੱਤਵੀਂ ਜਮਾਤ ਤਨਵੀ ਤੇ ਨੈਂਸੀ ਲਗਾਹ ਨੂੰ ਟਰੈਕ ਸੂਟ ਤੇ ਸਕੂਲ ਬੈਗ, ਅੱਠਵੀਂ ਜਮਾਤ ਗੁਰਪ੍ਰੀਤ ਕੌਰ ਤੇ ਆਦਿਤਯਾ ਨੂੰ ਸਾਈਕਲ ਦਿੱਤੇ ਗਏ ਤੇ ਇਸ ਦੇ ਨਾਲ 125 ਨੋਟ ਬੁਕਸ ਤੇ ਪੈੱਨ ਵੀ ਵੰਡੇ ਗਏ | ਸਕੂਲ ਮੁਖੀ ਕਾਮਨੀ ਦੇਵੀ, ਸਾਇੰਸ ਮਿਸਟਰੈੱਸ ਅਨੂੰ ਧੀਰ, ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਪੰਡਵਾ ਕਿ੍ਸ਼ਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਕੰਪਿਊਟਰ ਫੈਕਲਟੀ ਪੰਕਜ ਸਿੰਘ ਰਾਵਤ ਨੇ ਮੰਚ ਸੰਚਾਲਨਾ ਕਰਦੇ ਹੋਏ ਸਕੂਲ ਵਿਦਿਆਰਥੀਆਂ ਦੀਆਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕਰਵਾਈ ਤੇ ਐਨ.ਆਰ.ਆਈ. ਤਰਲੋਚਨ ਸਿੰਘ ਜੌਹਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਕੂਲ 'ਚ ਚੱਲ ਰਹੀ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਦਿਆਂ ਆਉਣ ਵਾਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਐਨਰੋਲਮੈਂਟ ਵਧਾਉਣ ਲਈ ਪਿੰਡ ਵਾਸੀਆਂ ਨੂੰ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ | ਸਰਪੰਚ. ਬਲਜੀਤ ਸਿੰਘ ਜੌਹਲ ਨੇ ਆਪਣੇ ਸੰਬੋਧਨ ਦੌਰਾਨ ਐਨ.ਆਰ.ਆਈ. ਤਰਲੋਚਨ ਸਿੰਘ ਜੌਹਲ ਯੂ.ਕੇ. ਦੁਆਰਾ ਲਗਾਤਾਰ ਦੂਜੇ ਸਾਲ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ 'ਤੇ ਆਖਿਆ ਕਿ ਇਹ ਹੋਣਹਾਰ ਵਿਦਿਆਰਥੀ ਹੋਰਨਾਂ ਲਈ ਪ੍ਰੇਰਨਾਸ੍ਰੋਤ ਬਣਨਗੇ | ਇਸ ਮੌਕੇ ਮੈਡਮ ਜਸਵਿੰਦਰ ਕੌਰ, ਬਲਜੀਤ ਕੌਰ, ਪ੍ਰੋਮਿਲਾ ਦੇਵੀ, ਮਨਪ੍ਰੀਤ ਕੌਰ, ਮਨੀਸ਼, ਅਜਮੇਰ ਸਿੰਘ ਜੌਹਲ, ਪਿਆਰਾ ਸਿੰਘ ਜੌਹਲ, ਬਲਵੰਤ ਸਿੰਘ ਜੌਹਲ, ਮਨੋਹਰ ਸਿੰਘ ਸੰਧੂ, ਤਰਲੋਚਨ ਸਿੰਘ ਜੌਹਲ, ਭਜਨ ਸਿੰਘ ਜੌਹਲ, ਅਮਰ ਸਿੰਘ ਬੰਗੜ, ਸਾਬਕਾ ਸਰਪੰਚ ਪ੍ਰਭਜੀਤ ਸਿੰਘ, ਸੁਰਜੀਤ ਸਿੰਘ ਬਾਠ, ਜਗਦੀਸ਼ ਰਾਏ, ਜਸਪਾਲ ਸਿੰਘ, ਜਗਦੀਸ਼, ਕੁਲਵਿੰਦਰ ਪਾਲ, ਅਮਰਿੰਦਰ ਪਾਂਡੇ, ਸੁਖਜੀਤ ਸਿੰਘ, ਰਾਜਿੰਦਰ, ਗੁਰਦਿਆਲ ਢਿੱਲੋਂ, ਜੋਗਾ ਰਾਮ, ਚਮਨ ਲਾਲ, ਅਰਮਾਨ ਜੌਹਲ, ਨੇਹਾ, ਜਸਵੀਰ ਕੌਰ, ਬਲਵੀਰ ਕੌਰ, ਕੁਲਵਿੰਦਰ, ਤਰਸੇਮ ਸੇਮਾ ਆਦਿ ਹਾਜ਼ਰ ਸਨ |