18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦਰਗਾਹ ਬਾਬਾ ਲਾਲਾਂ ਵਾਲਾ ਪੀਰ ਵਿਖੇ ਸਾਲਾਨਾ ਮੇਲਾ ਅੱਜ <br/>

ਅਜੀਤ ਡੈਸਕ 01-03-2026
ਸੁਲਤਾਨਪੁਰ ਲੋਧੀ, 28 ਫਰਵਰੀ (ਨਰੇਸ਼ ਹੈਪੀ)- ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਥਿਤ ਇਤਿਹਾਸਿਕ ਦਰਬਾਰ ਬਾਬਾ ਲਾਲਾਂ ਵਾਲਾ ਪੀਰ ਦਾ ਸਾਲਾਨਾ ਮੇਲਾ ਇਕ ਮਾਰਚ ਨੂੰ ਬਾਬਾ ਲਾਲਾ ਵਾਲਾ ਪੀਰ ਵੈੱਲਫੇਅਰ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਰਾਜ ਮੋਹਨ ਪੁਰੀ, ਪ੍ਰਧਾਨ ਦੀਪਕ ਧੀਰ ਰਾਜੂ, ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ ਆਦਿ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਦਰਬਾਰ ਨੂੰ ਵਿਸ਼ੇਸ਼ ਤੌਰ ਤੇ ਰੰਗ ਬਰੰਗੀਆਂ ਸੁੰਦਰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ | ਮੇਲੇ ਦੌਰਾਨ ਇਕ ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ | ਸ਼ਾਮ 7 ਵਜੇ ਭਾਰਾ ਮਲ ਮੰਦਰ ਸੁਲਤਾਨਪੁਰ ਲੋਧੀ ਵਿਖੇ ਮਹਿਫ਼ਲ-ਏ-ਕੱਵਾਲ ਹੋਵੇਗਾ ਜਿਸ ਵਿਚ ਪ੍ਰਸਿੱਧ ਸੂਫ਼ੀ ਗਾਇਕ ਪਰਵੇਜ਼ ਆਲਮ ਤੇ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਹਾਜ਼ਰੀ ਲਗਾਉਣਗੇ | ਇਸ ਮੌਕੇ ਸਿਟੀਜ਼ ਲੁਧਿਆਣਾ ਵੀ ਦਰਬਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਰਾਜ ਮੋਹਨ ਪੁਰੀ, ਪ੍ਰਧਾਨ ਦੀਪਕ ਧੀਰ ਰਾਜੂ, ਖ਼ਜ਼ਾਨਚੀ ਵਰੁਣ ਕੁਮਾਰ ਸ਼ਰਮਾ, ਲਕਸ਼ਮੀ ਨੰਦਨ, ਸਿਮਰਨਜੀਤ ਸਿੰਘ ਸੰਧੂ, ਜਤਿਨ ਚੌਧਰੀ, ਬਾਬਾ ਦਰਸ਼ਨ ਲਾਲ, ਡਾ. ਹਰਪ੍ਰੀਤ ਸਿੰਘ, ਡਾਕਟਰ ਰਾਹੁਲ ਸਭਰਵਾਲ, ਡਿੰਪਲ ਟੰਡਨ, ਕਰਨ ਸਹਿਗਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਵਲੋਂ ਕਵੀ ਦਰਬਾਰ ਤੇ ਸਨਮਾਨ ਸਮਾਗਮ <br/> ਅਗਲੀ ਖ਼ਬਰ ਪਿੰਡਾਂ ਅੰਦਰ ਬਸਪਾ ਵਲੋਂ ਮੀਟਿੰਗਾਂ ਕਰਕੇ ਲੋਕਾਂ ਨੂੰ ਜਲਦ ਲਾਮਬੰਦ ਕੀਤਾ ਜਾਵੇਗਾ- ਜਗਤਾਰ ਸਿੰਘ ਬਿੱਟੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।