18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਟਰੈਫ਼ਿਕ 'ਚ ਵਿਘਨ ਪਾਉਣ ਸੰਬੰਧੀ ਕੇਸ ਦਰਜ

ਅਜੀਤ ਡੈਸਕ 01-03-2026
ਫਗਵਾੜਾ, 28 ਫ਼ਰਵਰੀ (ਚਾਨਾ)-ਟਰੈਫ਼ਿਕ 'ਚ ਵਿਘਨ ਪਾਉਣ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਇਕ ਚਾਹ ਵਿਕਰੇਤਾ ਖ਼ਿਲਾਫ਼ ਧਾਰਾ 285 ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਐਸਐਚਓ ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਦੀਆਬਾਦ ਚੌਂਕ ਵਿਖੇ ਟਰੈਫ਼ਿਕ ਜਾਮ ਲੱਗਿਆ ਹੋਇਆ ਸੀ ਤੇ ਲੋਕਾਂ ਨੂੰ ਲੰਘਣ 'ਚ ਕਾਫ਼ੀ ਮੁਸ਼ਕਿਲ ਆ ਰਹੀ ਹੈ ਤੇ ਇਸ ਨੂੰ ਪਹਿਲਾ ਵੀ ਇੱਥੇ ਟਰੈਫ਼ਿਕ 'ਚ ਵਿਘਨ ਨਾ ਪਾਉਣ ਸਬੰਧੀ ਕਿਹਾ ਗਿਆ ਸੀ ਪਰ ਇਸ ਨੇ ਸੁਧਾਰ ਨਹੀਂ ਕੀਤਾ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਮਰੀਕ ਸਿੰਘ ਪੁੱਤਰ ਜਗਨ ਨਾਥ ਵਾਸੀ ਹਦੀਆਬਾਦ ਖ਼ਿਲਾਫ਼ ਟਰੈਫ਼ਿਕ 'ਚ ਵਿਘਨ ਪਾਉਣ ਸਬੰਧੀ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਔਰਤਾਂ ਦੇ ਖਾਤਿਆਂ 'ਚ 48 ਹਜ਼ਾਰ ਰੁਪਏ ਪਾ ਕੇ ਉਨ੍ਹਾਂ ਨਾਲ ਕੀਤਾ ਵਾਅਦਾ ਪੂਰਾ ਕਰੇ-ਚੌਧਰੀ ਰਜੇਸ਼ ਕੁਮਾਰ... ਅਗਲੀ ਖ਼ਬਰ ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਵਲੋਂ ਕਵੀ ਦਰਬਾਰ ਤੇ ਸਨਮਾਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।