ਕਪੂਰਥਲਾ, 28 ਫਰਵਰੀ (ਸਡਾਨਾ)- ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ 1970 ਤੋਂ 1980 ਦੇ ਦਹਾਕੇ ਦੌਰਾਨ ਪੜ੍ਹਨ ਵਾਲੇ ਪੁਰਾਣੇ ਵਿਦਿਆਰਥੀ ਬਲਦੇਵ ਸਿੰਘ ਬਾਜਵਾ ਜਰਮਨੀ ਵਾਲਿਆਂ ਦੇ ਯਤਨਾਂ ਸਦਕਾ ਮੁੜ ਰਣਧੀਰ ਕਾਲਜ ਵਿਖੇ ਇਕੱਠੇ ਹੋਏ | ਇਸ ਮੌਕੇ ਪੁਰਾਣੇ ਵਿਦਿਆਰਥੀਆਂ ਵਲੋਂ ਆਪਣੇ ਕਾਲਜ ਜੀਵਨ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਤੇ ਕਾਲਜ ਦੀ ਪੁਰਾਣੀ ਕੰਟੀਨ ਵਿਚ ਹੀ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਬੀਤੇ ਦਿਨਾਂ ਨੂੰ ਯਾਦ ਕਰਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਇਸੇ ਕਾਲਜ ਦੇ ਬਾਸਕਿਟਬਾਲ ਮੈਦਾਨ ਤੋਂ ਆਪਣੇ ਖੇਡ ਜੀਵਨ ਦੀ ਆਰੰਭਤਾ ਕੀਤੀ ਤੇ ਕਈ ਵਰਿ੍ਹਆਂ ਬਾਅਦ ਜਦੋਂ ਉਨ੍ਹਾਂ ਨੇ ਉਸੇ ਕਾਲਜ ਦੇ ਮੈਦਾਨ ਵਿਚ ਪੈਰ ਰੱਖਿਆ ਤਾਂ ਉਨ੍ਹਾਂ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ | ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਆਪਣੇ ਪਿੰਡ ਦਮੂਲੀਆ ਤੋਂ ਸਾਈਕਲ 'ਤੇ ਕਾਲਜ ਆਉਂਦੇ ਸਨ | ਪਹਿਲਾਂ ਸਵੇਰੇ ਮੈਦਾਨ ਵਿਚ ਖੇਡ ਦਾ ਅਭਿਆਸ ਕਰਦੇ ਤੇ ਫਿਰ ਕਾਲਜ ਵਿਚ ਹੀ ਕਪੜੇ ਬਦਲ ਕੇ ਆਪਣੀ ਪੜ੍ਹਾਈ ਕਰਦੇ ਸਨ | ਬਲਦੇਵ ਸਿੰਘ ਬਾਜਵਾ ਜਰਮਨੀ ਨੇ ਵੀ ਆਪਣੇ ਪੁਰਾਣੇ ਸਾਥੀਆਂ ਨਾਲ ਕਾਲਜ ਸਮੇਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ | ਹਾਜ਼ਰ ਪੁਰਾਣੇ ਵਿਦਿਆਰਥੀ ਜੋ ਕਿ ਵੱਖ-ਵੱਖ ਵਰਗਾਂ ਵਿਚ ਆਪਣਾ ਚੰਗਾ ਨਾਮ ਰੱਖਦੇ ਹਨ ਤੇ ਵਿਦੇਸ਼ਾਂ ਵਿਚ ਵੀ ਚੰਗਾ ਕਾਰੋਬਾਰ ਕਰ ਰਹੇ ਹਨ, ਨੇ ਮੁੜ ਉਨ੍ਹਾਂ ਨੂੰ ਇਕੱਠੇ ਕਰਨ ਲਈ ਬਲਦੇਵ ਸਿੰਘ ਬਾਜਵਾ ਜਰਮਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮਲਵਿੰਦਰ ਸਿੰਘ ਚਾਹਲ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਸੁਖਵੰਤ ਸਿੰਘ ਪੱਡਾ ਜਰਮਨੀ, ਭੁਪਿੰਦਰ ਸਿੰਘ ਮੋਠਾਂਵਾਲ, ਗੁਰਦੀਪ ਸਿੰਘ, ਜਗਤਾਰ ਸਿੰਘ, ਡਿੰਪਲ ਕੁਮਾਰ, ਬਲਵੰਤ ਸਿੰਘ ਔਜਲਾ, ਮੁਕੇਸ਼ ਡੋਗਰ, ਜਸਪਾਲ ਕਾਲੀਆ, ਰਾਜੀਵ ਸਚਦੇਵਾ, ਪਰਵਿੰਦਰ ਸਿੰਘ, ਰਾਜੀਵ ਤਲਵਾੜ, ਜਸਵੰਤ ਸਿੰਘ, ਵੇਦ ਪ੍ਰਕਾਸ਼, ਭਾਗ ਚੰਦ, ਮਨਜੀਤ ਸਿੰਘ, ਨਰੋਤਮ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਗਿਆਨ ਸਿੰਘ, ਪਿਆਰਾ ਸਿੰਘ ਥਿੰਦ, ਸੁਖਵਿੰਦਰ ਸਿੰਘ ਮੋਮੀ, ਅਵਤਾਰ ਸਿੰਘ, ਬਲਵੀਰ ਸਿੰਘ ਮੋਮੀ, ਨਰਿੰਦਰਜੀਤ ਸਿੰਘ, ਦਾਰਾ ਸਿੰਘ ਬੂਲਪੁਰ, ਕੁਲਵਿੰਦਰ ਸਿੰਘ ਚਾਹਲ, ਬਲਵੀਰ ਸਿੰਘ ਸੰਧਾ, ਰਾਜ ਬਹਾਦਰ ਸਿੰਘ, ਰੌਸ਼ਨ ਲਾਲ, ਜਰਨੈਲ ਸਿੰਘ ਮੋਠਾਂਵਾਲ, ਮੱਖਣ ਲਾਲ ਪਟਵਾਰੀ, ਰਮੇਸ਼ ਲਾਲ, ਜਸਵੰਤ ਸਿੰਘ, ਹਰਵਿੰਦਰ ਸਿੰਘ, ਮਨਜੀਤਪਾਲ ਸਿੰਘ, ਬਲਦੇਵ ਸਿੰਘ ਟੀਟਾ, ਰਣਧੀਰ ਸਿੰਘ, ਗਰੀਸ਼ ਗੁਪਤਾ, ਬਿੱਕਰ ਸਿੰਘ ਪੱਤੜ, ਹਰਜਿੰਦਰਪਾਲ ਸਿੰਘ, ਸਤਨਾਮ ਸਿੰਘ ਬਾਜਵਾ, ਵਿਨੈ, ਲਖਬੀਰ ਸਿੰਘ ਰਤਨਪਾਲ ਤੇ ਹੋਰ ਹਾਜ਼ਰ ਸਨ |