18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪਿੰਡਾਂ ਨੂੰ ਲੱਗਦੀਆਂ ਲਿੰਕ ਸੜਕਾਂ ਉੱਚ ਗੁਣਵੱਤਾ ਨਾਲ ਜਲਦ ਮੁਕੰਮਲ ਹੋਣਗੀਆਂ-ਸੱਜਣ ਸਿੰਘ ਚੀਮਾ

ਅਜੀਤ ਡੈਸਕ 01-03-2026
ਤਲਵੰਡੀ ਚੌਧਰੀਆਂ, 28 ਫ਼ਰਵਰੀ (ਪਰਸਨ ਲਾਲ ਭੋਲਾ)- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਰੰਗਲੇ ਪੰਜਾਬ ਦੇ ਸੁਪਨੇ ਨੂੰ ਸੱਚ ਕਰਦੇ ਹੋਏ ਸਿਹਤ ਤੇ ਸਿੱਖਿਆ ਦੀਆਂ ਸੇਵਾਵਾਂ ਨੂੰ ਵਧੀਆ ਬਣਾਉਣ ਦੇ ਨਾਲ ਨਾਲ ਹੁਣ ਪੰਜਾਬ ਦੀਆਂ ਲਿੰਕ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਨੇ ਬਲਵਿੰਦਰ ਸਿੰਘ ਥਿੰਦ ਸੀਨੀਅਰ ਆਪ ਆਗੂ, ਚੇਅਰਮੈਨ ਮੁਹੰਮਦ ਰਫ਼ੀ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਦਿਲਪ੍ਰੀਤ ਸਿੰਘ ਟੋਡਰਵਾਲ ਬਲਾਕ ਪ੍ਰਧਾਨ, ਸਰਪੰਚ ਸੁਖਵਿੰਦਰ ਸਿੰਘ ਸੌਂਦ ਸੀਨੀਅਰ ਆਪ ਆਗੂ, ਮਨਦੀਪ ਸਿੰਘ ਮਿੰਟੂ ਸੀਨੀਅਰ ਆਪ ਆਗੂ ਦੀ ਹਾਜ਼ਰੀ 'ਚ ਪਿੰਡ ਬੂਲਪੁਰ ਤੋਂ ਠੱਟਾ ਵਾਇਆ ਖਾਲੂ ਕੋਲੀਆਂਵਾਲ ਸੜਕ ਦਾ ਉਦਘਾਟਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਮੁੱਚੀਆਂ ਲਿੰਕ ਸੜਕਾਂ ਬਣ ਕੇ ਜਲਦ ਮੁਕੰਮਲ ਹੋਣਗੀਆਂ | ਇਸੇ ਲੜੀ ਤਹਿਤ ਹਲਕਾ ਸੁਲਤਾਨਪੁਰ ਲੋਧੀ ਦੀਆਂ ਵੀ ਸਭ ਸੜਕਾਂ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਹੋ ਚੁੱਕੀਆਂ ਹਨ ਜਿਸ ਤਹਿਤ ਹੁਣ ਪਿੰਡਾਂ ਨੂੰ ਲੱਗਦੀਆਂ ਲਿੰਕ ਸੜਕਾਂ ਪੂਰੀ ਤਰ੍ਹਾਂ ਨਾਲ ਉੱਚ ਗੁਣਵੱਤਾ ਤੇ ਉੱਚ ਮਿਆਰ ਨਾਲ ਤਿਆਰ ਹੋਣਗੀਆਂ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਸੜਕ ਬਣਾਉਣ ਦੌਰਾਨ ਉਹ ਸੜਕ ਦੀ ਗੁਣਵੱਤਾ ਆਪ ਖ਼ੁਦ ਚੈੱਕ ਕਰਦੇ ਰਹਿਣ | ਜੇਕਰ ਸੜਕ ਵਿਚ ਵੀ ਕੋਈ ਵੀ ਘਟੀਆ ਮੈਟੀਰੀਅਲ ਜਾਂ ਊਣਤਾਈ ਪਾਈ ਜਾਂਦੀ ਹੈ ਤਾਂ ਉਸ ਸਬੰਧੀ ਸਰਕਾਰ ਦੇ ਧਿਆਨ 'ਚ ਜ਼ਰੂਰ ਲਿਆਂਦਾ ਜਾਵੇ | ਉਨ੍ਹਾਂ ਨੇ ਕਿਹਾ ਕਿ ਬੂਲਪੁਰ ਤੋਂ ਕੋਲੀਆਂ ਵਾਲ ਖਾਲੂ ਤੱਕ ਬਣਨ ਵਾਲੀ ਇਸ ਲਿੰਕ ਸੜਕ 'ਤੇ ਲਗਭਗ ਤਿੰਨ ਕਰੋੜ ਦੀ ਲਾਗਤ ਆਵੇਗੀ | ਇਹ ਸੜਕ ਜਲਦ ਹੀ ਬਣ ਕੇ ਤਿਆਰ ਹੋ ਜਾਵੇਗੀ | ਇਸ ਮੌਕੇ ਬਲਵਿੰਦਰ ਸਿੰਘ ਥਿੰਦ ਸੀਨੀਅਰ ਆਪ ਆਗੂ, ਚੇਅਰਮੈਨ ਮੁਹੰਮਦ ਰਫ਼ੀ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਦਿਲਪ੍ਰੀਤ ਸਿੰਘ ਟੋਡਰਵਾਲ ਬਲਾਕ ਪ੍ਰਧਾਨ, ਸਰਪੰਚ ਸੁਖਵਿੰਦਰ ਸਿੰਘ ਸੌਂਦ ਸੀਨੀਅਰ ਆਪ ਆਗੂ, ਸੁਖਵਿੰਦਰ ਸਿੰਘ ਧੰਜੂ, ਮਨਦੀਪ ਸਿੰਘ ਮਿੰਟੂ ਸੀਨੀਅਰ ਆਪ ਆਗੂ ਗੁਰਮੁਖ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਮਲਕੀਤ ਸਿੰਘ ਆੜ੍ਹਤੀਆ, ਲਾਲ ਸਿੰਘ ਥਿੰਦ, ਬਲਦੇਵ ਸਿੰਘ ਚੰਦੀ ਸਾਬਕਾ ਸਰਪੰਚ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਾਜਾਇਜ਼ ਉਸਾਰੀ ਤੁਰੰਤ ਰੋਕਣ ਸੰਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਸਰਕਾਰੀ ਰਣਧੀਰ ਕਾਲਜ ਦੇ 1970 ਤੋਂ 80 ਦੇ ਦਹਾਕੇ ਦੌਰਾਨ ਪੜ੍ਹਨ ਵਾਲੇ ਪੁਰਾਣੇ ਵਿਦਿਆਰਥੀ ਹੋਏ ਮੁੜ ਇਕੱਠੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।