18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਿਜਲੀ ਟੀਮਾਂ ਵਲੋਂ 5 ਡਵੀਜ਼ਨਾਂ 'ਚ ਛਾਪੇਮਾਰੀ, 6.96 ਲੱਖ ਜੁਰਮਾਨਾ <br/>

ਅਜੀਤ ਡੈਸਕ 01-03-2026
ਜਲੰਧਰ, 28 ਫਰਵਰੀ (ਸ਼ਿਵ)- ਪਾਵਰ ਕਾਮ ਵੱਲੋਂ ਬਣਾਈਆਂ ਗਈਆਂ ਟੀਮਾਂ ਵੱਲੋਂ 5 ਡਵੀਜ਼ਨਾਂ ਵਿਚ ਛਾਪੇਮਾਰੀ ਕਰ ਕੇ ਬਿਜਲੀ ਚੋਰੀ ਤੋਂ ਇਲਾਵਾ ਬਿਜਲੀ ਦੀ ਗਲਤ ਵਰਤੋਂ ਕਰਨ ਦੇ ਮਾਮਲੇ ਫੜ ਕੇ 6.96 ਲੱਖ ਜੁਰਮਾਨਾ ਕੀਤਾ ਗਿਆ ਹੈ | ਪਾਵਰ ਕਾਮ ਅਧਿਕਾਰੀਆਂ ਮੁਤਾਬਿਕ ਬਿਜਲੀ ਟੀਮਾਂ ਵੱਲੋਂ ਅੱਜ 5 ਡਵੀਜ਼ਨਾਂ ਵਿਚ 1337 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ | ਇਨ੍ਹਾਂ ਵਿਚ ਪੱਛਮੀ ਡਵੀਜ਼ਨ ਵਿਚ 400, ਮਾਡਲ ਟਾਊਨ ਡਵੀਜ਼ਨ ਵਿਚ 401, ਕੈਂਟ ਡਵੀਜ਼ਨ ਵਿਚ 222, ਈਸਟ ਡਵੀਜ਼ਨ ਵਿਚ 112 ਤੇ ਫਗਵਾੜਾ ਡਵੀਜ਼ਨ ਵਿਚ 202 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ | ਪਾਵਰ ਕਾਮ ਅਧਿਕਾਰੀਆਂ ਮੁਤਾਬਿਕ ਇਨ੍ਹਾਂ ਵਿਚ ਬਿਜਲੀ ਚੋਰੀ ਦੇ 7 ਮਾਮਲੇ ਫੜੇ ਹਨ ਜਦਕਿ ਬਿਜਲੀ ਦੁਰਵਰਤੋਂ ਦੇ 2 ਹੋਰ ਮਾਮਲੇ ਫੜੇ ਹਨ | ਉਕਤ ਖਪਤਕਾਰਾਂ ਤੋਂ ਜੁਰਮਾਨਾ ਵਸੂਲ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜੀ. ਸ੍ਰੀ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਆਮ ਖਪਤਕਾਰਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਬਿਜਲੀ ਚੋਰੀ ਲਈ ਛਾਪੇ ਮਾਰੇ ਜਾ ਰਹੇ ਹਨ | ਉਨ੍ਹਾਂ ਨੇ ਲੋਕਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਬਿਜਲੀ ਪ੍ਰਣਾਲੀ ਦੀ ਦੁਰਵਰਤੋਂ ਨਾ ਹੋ ਸਕੇ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹੋਲੇ ਮਹੱਲੇ ਮੌਕੇ ਕਾਨਫਰੰਸ 3 ਨੂੰ - ਜਥੇ. ਵਡਾਲਾ <br/> ਅਗਲੀ ਖ਼ਬਰ ਜੇ.ਆਰ.ਏ.ਈ.ਏ. ਨੇ ਜਲੰਧਰ 'ਚ ਕੀਤੀ ਸਾਲਾਨਾ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।