21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਲਾਲਾਂ ਵਾਲਾ ਪੀਰ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ <br/>

ਅਜੀਤ ਡੈਸਕ 03-03-2026
ਸੁਲਤਾਨਪੁਰ ਲੋਧੀ, 2 ਮਾਰਚ (ਨਰੇਸ਼ ਹੈਪੀ)-ਦਰਬਾਰ ਬਾਬਾ ਲਾਲਾਂ ਵਾਲਾ ਪੀਰ ਦਾ ਸਾਲਾਨਾ ਮੇਲਾ ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਰਜਿ: ਸੁਲਤਾਨਪੁਰ ਲੋਧੀ ਵਲੋਂ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਨਕੋਦਰ ਦੇ ਆਸ਼ੀਰਵਾਦ ਤੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ | ਦਰਬਾਰ ਨੂੰ ਬਹੁਤ ਹੀ ਸੁੰਦਰ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ | ਬੀਤੀ ਰਾਤ ਮੇਲੇ ਦੇ ਸੰਬੰਧ 'ਚ ਸਥਾਨਕ ਭਾਰਾ ਮੱਲ ਮੰਦਿਰ ਵਿਖੇ ਮਹਿਫ਼ਲ ਏ ਕੱਵਾਲ ਸਜਾਇਆ, ਜਿਸ 'ਚ ਸੂਫ਼ੀ ਗਾਇਕ ਪਰਵੇਜ਼ ਆਲਮ, ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਅਤੇ ਸਿਟੀਜ਼ ਲੁਧਿਆਣਾ ਨੇ ਆਪਣੀ ਹਾਜ਼ਰੀ ਲਗਾਈ | ਇਸ ਮੌਕੇ ਅਤੁੱਟ ਲੰਗਰ ਵਰਤਾਏ ਗਏ | ਬਾਬਾ ਲਾਲਾ ਵਾਲਾ ਪੀਰ ਵੈੱਲਫੇਅਰ ਕਮੇਟੀ ਰਜਿ: ਦੇ ਚੇਅਰਮੈਨ ਲਾਲਾ ਰਾਜ ਮੋਹਨ ਪੁਰੀ, ਵਾਈਸ ਚੇਅਰਮੈਨ ਰਾਜੀਵ ਧੀਰ, ਪ੍ਰਧਾਨ ਦੀਪਕ ਧੀਰ ਰਾਜੂ, ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ ਆਦਿ ਵਲੋਂ ਗਾਇਕਾਂ ਤੋਂ ਇਲਾਵਾ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਜੱਜ ਅਕਸ਼ੇ ਅਰੋੜਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਤੇ ਦਿਨੇਸ਼ ਧੀਰ, ਯੂਥ ਕਾਂਗਰਸ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਲਡੀ, ਵਰੁਣ ਸ਼ਰਮਾ, ਸਿਮਰਨ ਸੰਧੂ, ਜਤਿਨ ਚੌਧਰੀ, ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ, ਚਾਚਾ ਦੇਵਰਾਜ ਜਰਮਨ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਪ੍ਰਧਾਨ ਕਰਿਆਨਾ ਯੂਨੀਅਨ ਸਤਪਾਲ ਅਰੋੜਾ, ਡਿੰਪਲ ਟੰਡਨ, ਮੁੱਖ ਸੇਵਾਦਾਰ ਦਰਸ਼ਨ ਲਾਲ, ਸਤਪਾਲ ਮਨਚੰਦਾ, ਰਾਜਾ ਗੁਰਪ੍ਰੀਤ ਸਿੰਘ ਸਾਬਕਾ ਕੌਂਸਲਰ, ਸਾਈਮਨ ਅਰੋੜਾ, ਸੰਨੀ ਸਹੋਤਾ, ਵਰੁਣ ਸਹਿਗਲ, ਪੀਏ ਲਵਪ੍ਰੀਤ ਸਿੰਘ, ਕਮਲਪ੍ਰੀਤ ਸੋਨੀ, ਸੰਨੀ ਸੰਧੂ, ਬਾਬਾ ਬਲੌਰੀ ਨਾਥ, ਪੰਡਤ ਲਛਮਣ ਪ੍ਰਸਾਦ, ਰਮਨ ਕੁਮਾਰ ਸਲਪੋਨਾ, ਬਾਵਾ ਸਲਪੋਨਾ, ਜਿੰਦਰ ਨਕੋਦਰ, ਪਿ੍ੰਸ ਗੋਸਾਈਾ, ਵਿਪਨ ਉੱਘੀ, ਬੌਬੀ, ਜੈ ਪਾਲ ਢੀਂਗਰਾ, ਲਕਸ਼ਮੀ ਨੰਦਨ, ਗੁਲਸ਼ਨ ਕੁਮਾਰ ਗੁਪਤਾ, ਕੇਵਲ ਕਿ੍ਸ਼ਨ ਵਧਵਾ, ਡੀ. ਕੇ. ਅਰੋੜਾ, ਬਲਵਿੰਦਰ ਕਾਲਾ, ਯਾਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਦੇ ਨਜ਼ਦੀਕ 7ਵੇਂ ਚਾਰ ਰੋਜ਼ਾ ਚਾਹ ਪਕੌੜਿਆਂ ਦੇ ਲੰਗਰ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।