18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬਾਬਾ ਜੀਵਨ ਸਿੰਘ ਕਬੱਡੀ ਕਲੱਬ ਬਹੂਈ ਨੇ ਕਰਵਾਇਆ ਪਹਿਲਾ ਕਬੱਡੀ ਕੱਪ

ਕਬੱਡੀ ਮੈਚ ਦੀ ਆਰੰਭਤਾ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਖੜ੍ਹੇ ਵਿਧਾਇਕ ਰਾਣਾ ਗੁਰਜੀਤ ਸਿੰਘ, ਇੰਸਪੈਕਟਰ ਮੀਨਾ ਪਵਾਰ ਤੇ ਹੋਰ | ਤਸਵੀਰ : ਤਿਲਕਰਾਜ <br/> 03-03-2026
ਕਪੂਰਥਲਾ, 2 ਮਾਰਚ (ਸਡਾਨਾ)-ਬਾਬਾ ਜੀਵਨ ਸਿੰਘ ਕਬੱਡੀ ਕਲੱਬ ਵਲੋਂ ਪ੍ਰਵਾਸੀ ਭਾਰਤੀ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਪਿੰਡ ਬਹੂਈ ਸ਼ੇਖੂਪੁਰ ਵਿਖੇ ਉਤਸ਼ਾਹ ਨਾਲ ਕਰਵਾਇਆ, ਜਿਸ 'ਚ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ ਤੇ ਇਹ ਕਬੱਡੀ ਕੱਪ ਸੇਵਕ ਸ਼ਰਮਾ ਕੈਨੇਡਾ ਦੀ ਅਗਵਾਈ ਵਿਚ ਕਰਵਾਇਆ | ਇਸ ਮੌਕੇ ਚਾਰ ਓਪਨ ਕਲੱਬਾਂ ਦੇ ਖਿਡਾਰੀਆਂ ਦੀਆਂ ਟੀਮਾਂ, ਲੜਕਿਆਂ ਦੀਆਂ ਟੀਮਾਂ ਤੇ ਛੋਟੇ ਬੱਚਿਆਂ ਦੀਆਂ ਟੀਮਾਂ ਨੇ ਭਾਗ ਲਿਆ | ਗੁਰਦੁਆਰਾ ਸਾਹਿਬ ਪਿੰਡ ਬਹੂਈ ਵਿਖੇ ਅਰਦਾਸ ਕਰਨ ਉਪਰੰਤ ਕਬੱਡੀ ਕੱਪ ਦੀ ਸ਼ੁਰੂਆਤ ਹੋਈ | ਉਪਰੰਤ ਸਤਿੰਦਰ ਸਿੰਘ ਸਾਬੀ ਤੇ ਉਨ੍ਹਾਂ ਦੀ ਗਤਕਾ ਅਖਾੜਾ ਦੀ ਟੀਮ ਵਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ ਤੇ ਬੱਚਿਆਂ ਦੀਆਂ ਟੀਮਾਂ ਦਾ ਕਬੱਡੀ ਦਾ ਸ਼ੋਅ ਮੈਚ ਵੀ ਹੋਇਆ | ਇਸ ਮੌਕੇ ਲੜਕੀਆਂ ਦੀਆਂ ਟੀਮਾਂ ਨੇ ਵੀ ਕਬੱਡੀ ਦੇ ਜੌਹਰ ਦਿਖਾਏ | ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਦੀ ਸ਼ੁਰੂਆਤ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਇੰਸਪੈਕਟਰ ਮੀਨਾ ਪਵਾਰ ਜਲੰਧਰ ਨੇ ਕਰਵਾਈ | ਇਸ ਮੌਕੇ ਕਾਲਾ ਬਾਗੜੀਆ, ਸੇਵਕ ਸ਼ਰਮਾ ਕੈਨੇਡਾ, ਜੱਗੀ ਕਬੱਡੀ ਕੋਚ, ਦੀਪਕ ਸ਼ਰਮਾ, ਸਮੀਰ ਮੁੱਲਾ ਸ਼ੇਖੂਪੁਰ ਤੇ ਹੋਰ ਪ੍ਰਵਾਸੀ ਭਾਰਤੀ ਹਾਜ਼ਰ ਸਨ | ਰੋਚਕ ਮੁਕਾਬਲੇ 'ਚ ਸੈਦੋਵਾਲ ਦੀ ਟੀਮ ਨੇ ਖੀਰਾਂਵਾਲੀ ਦੀ ਟੀਮ ਨੂੰ ਹਰਾ ਕੇ ਇਸ ਪਹਿਲੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ | ਕਬੱਡੀ ਕੱਪ ਦੌਰਾਨ ਸੇਵਕ ਸ਼ਰਮਾ ਕੈਨੇਡਾ, ਗੋਰੀ ਸ਼ੇਰਗਿੱਲ, ਦੀਪਕ ਸ਼ਰਮਾ, ਸੰਦੀਪ ਸ਼ਰਮਾ, ਗੈਰੀ ਸਿੱਧੂ, ਜੱਗਾ ਬਹੂਈ, ਰਕੇਸ਼ ਕੁਮਾਰ, ਨਰਿੰਦਰ ਮਨਸੂ ਕੌਂਸਲਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸਮੀਰ, ਹਰਵਿੰਦਰ ਸਿੰਘ, ਗਫੂਰ ਅਲੀ, ਮਨੀ ਸ਼ਰਮਾ, ਦਵਿੰਦਰ ਮਨੀਲਾ, ਰਾਹੁਲ, ਗੁਰਮੀਤ ਸਿੰਘ ਬਿੱਲਾ, ਬਲਜੀਤ ਕਾਲਾ ਕੌਂਸਲਰ, ਅਨਿਲ ਸਹਿਗਲ, ਰਣਜੀਤ ਸਿੰਘ ਵੜੈਚ, ਜਸਕਰਨ ਵੜੈਚ, ਪ੍ਰਗਟ ਸਿੰਘ, ਪਰਮਪਾਲ ਵੜੈਚ, ਗੁਰਚਰਨ ਸ਼ਰਮਾ, ਚਰਨਜੀਤ ਸ਼ਰਮਾ, ਸੁਭਾਸ਼ ਸ਼ਰਮਾ, ਰਕੇਸ਼ ਕੁਮਾਰ, ਜਗੀਰ ਸਿੰਘ, ਹਿਮਾਂਸ਼ੂ ਸਹਿਗਲ, ਪਰਮਪਾਲ ਅਮਰੀਕਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ | ਕਬੱਡੀ ਕੱਪ ਦੌਰਾਨ ਕੁਮੈਂਟਰੀ ਦੇ ਫਰਜ਼ ਬੂਟਾ ਉਮਰੀਆਨਾ, ਅੰਮਿ੍ਤ ਜੌਹਲ, ਹਨੀਫ ਪੱਖੋਵਾਲ, ਜੀਵਨ ਭੁਲੱਥ, ਸੋਢੀ ਟਿੱਬਾ, ਮਲਕੀਤ ਬਿਜਲੀ ਨੰਗਲ ਆਦਿ ਨੇ ਨਿਭਾਏ, ਜਦਕਿ ਰੈਫਰੀ ਦੀ ਭੂਮਿਕਾ ਕਬੱਡੀ ਕੋਚ ਤਰਲੋਕ ਮੱਲੀ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਐੱਸ. ਪੀ. ਐੱਨ. ਕਾਲਜ 'ਚ ਰੰਗੋਲੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਡੱਲਾ ਸਾਹਿਬ ਵਿਖੇ 172ਵੇਂ ਅੱਖਾਂ ਦੇ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ 'ਚ 216 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।