23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਾਬਾ ਬੋਹੜ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 04-03-2026
ਕਪੂਰਥਲਾ, 3 ਮਾਰਚ (ਵਿ.ਪ੍ਰ.)-ਬਾਬਾ ਬੋਹੜ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ ਬਾਬਾ ਅਮਰਜੀਤ ਦੇ ਗ੍ਰਹਿ ਮੁਹੱਲਾ ਪ੍ਰੀਤ ਨਗਰ ਵਿਖੇ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ | ਹਵਨ ਯੱਗ ਨਾਲ ਸਮਾਗਮ ਦੀ ਮੇਲੇ ਦੀ ਸ਼ੁਰੂਆਤ ਹੋਈ, ਜਿਸ 'ਚ ਸਮਾਜ ਦੀ ਖ਼ੁਸ਼ਹਾਲੀ, ਇਲਾਕੇ ਦੀ ਤਰੱਕੀ ਤੇ ਲੋਕਾਂ ਦੀ ਸਿਹਤ ਦੀ ਅਰਦਾਸ ਕੀਤੀ ਗਈ | ਇਸ ਮੌਕੇ ਹਾਜ਼ਰ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਬਾਬਾ ਬੋਹੜ ਸ਼ਾਹ ਦੀਆਂ ਸਿੱਖਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਉਨ੍ਹਾਂ ਵਲੋਂ ਦੱਸੇ ਗਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਾਬਾ ਅਮਰਜੀਤ ਨੇ ਕਿਹਾ ਕਿ ਬਾਬਾ ਬੋਹੜ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਤੇ ਭਾਈਚਾਰੇ ਦੀ ਮਜ਼ਬੂਤੀ ਲਈ ਸਮਰਪਿਤ ਕੀਤਾ ਤੇ ਉਨ੍ਹਾਂ ਹਮੇਸ਼ਾ ਪ੍ਰੇਮ, ਏਕਤਾ ਤੇ ਪ੍ਰਮਾਤਮਾ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਤੇ ਅੱਜ ਵੀ ਉਨ੍ਹਾਂ ਦੀ ਯਾਦ ਵਿਚ ਮਨਾਇਆ ਜਾਂਦਾ ਸਾਲਾਨਾ ਮੇਲਾ ਲੋਕਾਂ 'ਚ ਆਤਮਿਕ ਚੇਤਨਾ ਪੈਦਾ ਕਰਦਾ ਹੈ | ਇਸ ਮੌਕੇ ਸੰਗਤਾਂ ਲਈ ਵਿਸ਼ਾਲ ਲੰਗਰ ਲਗਾਇਆ | ਸਮਾਗਮ 'ਚ ਬਾਬਾ ਖਰੈਤੀ ਸ਼ਾਹ, ਬਾਬਾ ਬਲਵੀਰ, ਬਾਬਾ ਜਸਵੀਰ ਸ਼ਾਹ, ਬਾਬਾ ਜਸਵੰਤ, ਬਾਬਾ ਸ਼ਿੰਦਰ ਨਕੋਦਰ ਵਾਲੇ, ਬਾਬਾ ਕੁਲਦੀਪ ਗਿੱਲਾਂ ਵਾਲੇ, ਬਾਬਾ ਬੌਬੀ ਸ਼ਾਹ ਜਲੰਧਰ, ਰਜਿੰਦਰ ਸਿੰਘ, ਅਜੈ, ਆਕਾਸ਼, ਹਰਦੇਵ ਸਿੰਘ, ਸੰਤੋਖ ਮੱਲੀ, ਹੈਰੀ, ਗੁਰਮੇਲ ਸਿੰਘ, ਦਰਸ਼ਨ ਸਿੰਘ, ਸੰਦੀਪ, ਡਿੰਪਲ, ਜੋਤੀ ਮਹਿੰਦਰੂ, ਸ਼ਿਵ ਕੁਮਾਰ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਪੀਰ ਬਾਬਾ ਲੱਖ ਦਾਤਾ ਦੇ ਮੇਲੇ ਮੌਕੇ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਐਸ.ਡੀ.ਐਮ. ਭੁਲੱਥ ਵਲੋਂ ਮਾਡਲ ਟਾਊਨ 'ਚ ਸਿਹਤ ਬੀਮਾ ਯੋਜਨਾ ਕੈਂਪ ਦਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।