29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਵਿਆਹੁਤਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਪਤੀ ਤੇ ਸਹੁਰੇ ਵਿਰੁੱਧ ਕੇਸ ਦਰਜ

ਅਜੀਤ ਡੈਸਕ 08-03-2026
ਕਪੂਰਥਲਾ, 7 ਮਾਰਚ (ਵਿ.ਪ੍ਰ.)-ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਇਕ ਵਿਆਹੁਤਾ ਨੂੰ ਕਥਿਤ ਤੌਰ 'ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਪਤੀ ਤੇ ਸਹੁਰੇ ਵਿਰੁੱਧ ਕੇਸ ਦਰਜ ਕਰਕੇ ਉਸ ਦੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਮਿ੍ਤਕ ਮੋਨਿਕਾ ਵਿਦਵਾਨ ਦੀ ਮਾਤਾ ਆਸ਼ਾ ਰਾਣੀ ਨੇ ਵਾਸੀ ਜਵਾਹਰ ਨਗਰ ਥਾਣਾ ਭੁਲੱਥ ਨੇ ਆਪਣੀ ਲੜਕੀ ਮੋਨਿਕਾ ਵਿਦਵਾਨ ਦੇ ਪਤੀ ਪਰਮਜੀਤ ਸਿੰਘ ਤੇ ਉਸ ਦੇ ਸਹੁਰੇ ਰਤਨ ਸਿੰਘ ਵਾਸੀ ਤਲਵੰਡੀ ਚੌਧਰੀਆਂ 'ਤੇ ਉਸ ਨੂੰ ਕਥਿਤ ਤੌਰ 'ਤੇ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ | ਆਸ਼ਾ ਰਾਣੀ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਮਿ੍ਤਕ ਦੇ ਪਤੀ ਪਰਮਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਉਸਦੇ ਸਹੁਰੇ ਰਤਨ ਸਿੰਘ ਦੀ ਗਿ੍ਫ਼ਤਾਰੀ ਕੀਤੀ ਜਾਣੀ ਬਾਕੀ ਹੈ | ਇਸ ਮਾਮਲੇ ਦੀ ਜਾਂਚ ਏ. ਐਸ. ਆਈ. ਹਰਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਵੱਖ-ਵੱਖ ਥਾਈਾ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਸਿਹਤ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਦਾ ਅਗਲਾ ਪੜਾਅ ਮੰਗਲਵਾਰ ਤੋਂ ਸ਼ੁਰੂ ਹੋਵੇਗਾ-ਅਮਿਤ ਕੁਮਾਰ ਪੰਚਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।