29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੇਰਾ ਸੰਤ ਬਾਬਾ ਪਾਰਸ ਨਾਥ ਤਪੱਸਵੀ ਨੰਗਲ (ਖੇੜਾ) ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ <br/>

ਅਜੀਤ ਡੈਸਕ 08-03-2026
ਫਗਵਾੜਾ, 7 ਮਾਰਚ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਬਾਬਾ ਪਾਰਸ ਨਾਥ ਜੀ ਤਪੱਸਵੀ ਪਿੰਡ ਨੰਗਲ (ਖੇੜਾ) ਤਹਿਸੀਲ ਫਗਵਾੜਾ ਵਿਖੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਸੰਚਾਲਕ ਸੰਤ ਟੈਹਿਲ ਨਾਥ ਅਤੇ ਮੁੱਖ ਸੇਵਾਦਾਰ ਮੁਕੇਸ਼ ਕੁਮਾਰ ਨਾਥ ਦੀ ਅਗਵਾਈ ਹੇਠ ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਦੂਜੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਉੱਪਰ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ ਦੌਰਾਨ ਵੱਖ ਵੱਖ ਪੜਾਵਾਂ 'ਤੇ ਸੰਤ ਜਸਵਿੰਦਰ ਪਾਲ ਪੰਡਵਾ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਜੋੜਿਆ | ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਜਮੀਲ ਅਖ਼ਤਰ, ਕਮਲਜੀਤ ਮੇਹਲੀਆਣਾ ਤੇ ਰਾਣਾ ਰਾਣੀਪੁਰੀਆ ਨੇ ਸੰਗਤਾਂ ਨੂੰ ਗੁਰੂ ਯਸ਼ ਸੁਣਾ ਕੇ ਨਿਹਾਲ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ 8 ਮਾਰਚ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 1 ਤੋਂ 3 ਵਜੇ ਤੱਕ ਕੀਰਤਨ ਤੇ ਸੰਤ ਪ੍ਰਵਚਨ ਹੋਣਗੇ | ਜਿਸ 'ਚ ਉੱਚ ਕੋਟੀ ਦੇ ਕੀਰਤਨੀਏ ਜਥੇ, ਮਿਸ਼ਨਰੀ ਗਾਇਕ ਤੇ ਸੰਤ ਮਹਾਂਪੁਰਸ਼ ਕਥਾ ਕੀਰਤਨ, ਮਿਸ਼ਨਰੀ ਗੀਤ ਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਡੇਰੇ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ |
ਅੱਜ ਬਿਜਲੀ ਬੰਦ ਰਹੇਗੀ
ਫਗਵਾੜਾ, 7 ਮਾਰਚ (ਚਾਨਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਅਨੁਸਾਰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਅਰਬਨ ਅਸਟੇਟ, ਗਰੇਟਰ ਕੈਲਾਸ਼, ਸੰਤ ਨਗਰ, ਏਕਤਾ ਇਨਕਲੇਵ, ਭੁਪਿੰਦਰਾ ਅਸਟੇਟ, ਸ਼ਾਲੀਮਾਰ ਗਾਰਡਨ, ਇੰਡਸਟਰੀ ਏਰੀਆ, ਲੇਬਰ ਕਾਲੋਨੀ, ਚਾਚੋਕੀ ਕਾਲੋਨੀ, ਮਾਡਲ ਟਾਊਨ, ਗੁਰੂ ਨਾਨਕਪੁਰਾ, ਪ੍ਰੇਮ ਨਗਰ, ਨਹਿਰੂ ਨਗਰ, ਰੇਲਵੇ ਰੋਡ, ਖੇੜਾ ਰੋਡ, ਟਿੱਬੀ, ਗੁਰੂ ਤੇਗ ਬਹਾਦਰ ਨਗਰ, ਮੌਲੀ, ਬਸੰਤ ਨਗਰ, ਗੋਬਿੰਦਪੁਰਾ, ਨੰਗਲ, ਖੇੜਾ, ਮੌਲੀ, ਪੰਡਵਾਂ, ਝਾਪੜ ਕਾਲੋਨੀ, ਨੰਗਲ ਕਾਲੋਨੀ, ਸਟਾਰ ਸਿਟੀ ਕਾਲੋਨੀ ਵਿਖੇ ਸਪਲਾਈ 8 ਮਾਰਚ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ |

ਪਿਛਲੀ ਖ਼ਬਰ ਨਕਾਬਪੋਸ਼ ਮੋਟਰਸਾਈਕਲ ਸਵਾਰ ਦੋ ਲੁਟੇਰੇ ਲੜਕੀ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ <br/> ਅਗਲੀ ਖ਼ਬਰ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ-ਗੁਰਦਿਆਲ ਸਿੰਘ ਯੂ. ਕੇ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।