15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭੈਣਾਂ ਨੇ ਮਿਲੀ ਭੁਗਤ ਨਾਲ ਜਾਅਲੀ ਵਸੀਅਤ ਤਿਆਰ ਕਰਕੇ ਭਰਾ ਨਾਲ ਮਾਰੀ ਲੱਖਾਂ ਦੀ ਠੱਗੀ

ਅਜੀਤ ਡੈਸਕ 13-04-2026
ਫਗਵਾੜਾ, 12 ਅਪੈ੍ਰਲ (ਹਰਜੋਤ ਸਿੰਘ ਚਾਨਾ)-ਵਿਰਾਸਤੀ ਜਾਇਦਾਦ ਨੂੰ ਵੇਚਣ ਲਈ ਜਾਅਲੀ ਵਸੀਅਤ ਤਿਆਰ ਕਰਕੇ ਭੈਣਾਂ ਵਲੋਂ ਆਪਣੇ ਹੀ ਪ੍ਰਵਾਸੀ ਭਾਰਤੀ ਭਰਾ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸੰਬੰਧ 'ਚ ਸਤਨਾਮਪੁਰਾ ਪੁਲਿਸ ਨੇ ਠੱਗੀ ਤੇ ਚੋਰੀ ਦੇ ਮਾਮਲੇ 'ਚ ਦੋ ਭੈਣਾਂ ਸਮੇਤ 6 ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐਸ. ਐਚ. ਓ. ਸਤਨਾਮਪੁਰਾ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸੰਬੰਧ 'ਚ ਕਰਨਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗਰੀਨ ਲੈਂਡ ਕਾਲੋਨੀ ਹਦੀਆਬਾਦ ਦੇ ਬਿਆਨਾ 'ਤੇ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਰਨਵੀਰ ਸਿੰਘ ਜੋ ਕਿ ਇੰਗਲੈਂਡ 'ਚ ਰਹਿੰਦਾ ਹੈ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੀਆਂ ਭੈਣਾਂ ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਜਸ਼ਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਤੇ ਉਸ ਦੇ ਪਿਤਾ ਗੁਰਵਿੰਦਰ ਸਿੰਘ ਨੇ ਮਿਲੀਭੁਗਤ ਨਾਲ ਉਸ ਦੇ ਦਾਦਾ ਜੀਤ ਸਿੰਘ ਦੀ ਜਾਇਦਾਦ ਸੰਬੰਧੀ ਝੂਠੀ ਵਸੀਅਤ ਤਿਆਰ ਕਰਵਾਈ ਹੈ ਤੇ ਉਸ ਦੇ ਆਧਾਰ 'ਤੇ ਕਰਨਵੀਰ ਦੇ ਪਿਤਾ ਮਹਿੰਦਰ ਸਿੰਘ ਦੇ ਨਾਂਅ ਇੰਤਕਾਲ ਦਰਜ ਕਰਵਾ ਕੇ ਕਰੀਬ ਤਿੰਨ ਏਕੜ ਜ਼ਮੀਨ ਵੇਚ ਦਿੱਤੀ ਤੇ ਉਸ ਦੀ ਰਕਮ ਆਪਸ 'ਚ ਵੰਡ ਲਈ | ਇਸ ਤੋਂ ਇਲਾਵਾ ਹੋਰ ਕਰੀਬ 1 ਏਕੜ ਜ਼ਮੀਨ ਵੇਚਣ ਲਈ ਵੀ ਸੌਦਾ ਕਰਕੇ ਲਗਪਗ 20 ਲੱਖ ਰੁਪਏ ਬਿਆਨਾ ਰਕਮ ਲੈ ਲਈ ਹੈ | ਜਿਸ ਸੰਬੰਧੀ ਉਸ ਨੇ ਦਰਖ਼ਾਸਤ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਰਨਵੀਰ ਨੂੰ 32 ਲੱਖ ਰੁਪਏ ਦੇਣ ਦੇ ਆਧਾਰ 'ਤੇ ਰਾਜ਼ੀਨਾਮਾ ਕਰ ਲਿਆ ਤੇ ਉਸ ਨੂੰ ਚੈੱਕ ਦੇ ਦਿੱਤਾ ਤੇ ਜਦੋਂ ਪੈਸੇ ਕੈਸ਼ ਕਰਨ ਦਾ ਸਮਾਂ ਆਇਆ ਤਾਂ ਉਨ੍ਹਾਂ ਵਲੋਂ ਬੈਂਕ ਅਕਾੳਾੂਟ ਖ਼ਾਲੀ ਕਰ ਦਿੱਤਾ ਗਿਆ | ਜਿਸ ਸੰਬੰਧ 'ਚ ਪੁਲਿਸ ਵਲੋਂ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮਾਲ ਮਹਿਕਮਾ ਵਲੋਂ ਬਿਨ੍ਹਾਂ ਤਸਦੀਕ ਕੀਤੇ ਬਿਨ੍ਹਾਂ ਵਿਰਾਸਤ ਇੰਤਕਾਲ ਸਮਾਂਬੱਧ ਤਬਦੀਲ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਉਕਤ ਵਿਅਕਤੀਆਂ ਨੇ ਕਰਨਵੀਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਦੇ ਘਰ ਦੇ ਆਲੇ ਦੁਆਲੇ ਰੈਕੀ ਕੀਤੀ ਗਈ ਤੇ ਉਸ ਦੇ ਘਰ ਜਬਰੀ ਦਾਖ਼ਲ ਕੇ ਘਰੋਂ ਜ਼ਰੂਰੀ ਕਾਗ਼ਜ਼ਾਤ ਤੇ 10 ਤੋਲੇ ਸੋਨਾ ਵੀ ਨਾਲ ਲੈ ਗਏ | ਜਿਸ ਦੀ ਜਾਂਚ ਡੀ. ਐਸ. ਪੀ. ਫਗਵਾੜਾ ਵਲੋਂ ਕੀਤੀ ਗਈ ਤੇ ਪੜਤਾਲ ਉਪਰੰਤ ਪੁਲਿਸ ਵਲੋਂ ਗੁਰਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਵਾਸੀਆਨ ਪਿੰਡ ਫਰੋਜੇ ਰੈਲੀਆਂ ਜ਼ਿਲ੍ਹਾ ਹੁਸ਼ਿਆਰਪੁਰ, ਹਰਪ੍ਰੀਤ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਗਰੀਨ ਲੈਂਡ ਕਾਲੋਨੀ ਹਦੀਆਬਾਦ, ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਤਲਵੰਡੀ ਮਲਕ ਤਹਿਸੀਲ ਸਮਾਣਾ, ਮਹਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਗਰੀਨ ਲੈਂਡ ਕਾਲੋਨੀ ਹਦੀਆਬਾਦ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ |
ਮਾਲ ਵਿਭਾਗ ਦੇ ਕੰਮ ਦੀ ਵੀ ਪੜਤਾਲ ਕਰਕੇ ਕੀਤੀ ਜਾਵੇਗੀ ਕਾਰਵਾਈ-ਡੀ. ਐਸ. ਪੀ.
ਡੀ. ਐਸ. ਪੀ. ਭਾਰਤ ਭੂਸ਼ਨ ਨੇ ਦੱਸਿਆ ਕਿ ਮਾਲ ਵਿਭਾਗ ਨਾਲ ਸੰਬੰਧਿਤ ਸਟਾਫ਼ ਦੀ ਵੀ ਇਸ ਸੰਬੰਧੀ ਪੜਤਾਲ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਨ੍ਹਾਂ ਕਾਗ਼ਜ਼ਾਂ ਦੀ ਕੋਈ ਪੜਤਾਲ ਕੀਤੇ ਬਿਨ੍ਹਾਂ ਹੀ ਇਸ ਦੀ ਵਿਰਾਸਤ ਤਬਦੀਲ ਕਰ ਦਿੱਤੀ |
ਪਿਛਲੀ ਖ਼ਬਰ ਅਰਬਨ ਅਸਟੇਟ ਦੇ ਸ੍ਰੀ ਨੀਲ ਕੰਠ ਮੰਦਰ 'ਚ ਖ਼ੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਕੱਲ੍ਹ-ਅਨੁਜ ਆਨੰਦ ਅਗਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਭਾਕਿਯੂ ਕਾਦੀਆਂ ਬਲਾਕ ਨਡਾਲਾ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।