13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਸਪਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਮੋਟਰਸਾਈਕਲ ਰੈਲੀ ਕੱਲ੍ਹ-ਹਰਿੰਦਰ ਸ਼ੀਤਲ <br/>

ਅਜੀਤ ਡੈਸਕ 13-04-2026
ਕਪੂਰਥਲਾ, 12 ਅਪ੍ਰੈਲ (ਵਿ.ਪ੍ਰ.)-ਵਿਧਾਨ ਸਭਾ ਹਲਕਾ ਕਪੂਰਥਲਾ ਦੇ ਬਸਪਾ ਦੇ ਆਗੂਆਂ ਤੇ ਵਰਕਰਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ 14 ਅਪ੍ਰੈਲ ਨੂੰ ਸਵੇਰੇ 10 ਵਜੇ ਮੁਹੱਲਾ ਸ਼ਹਿਰੀਆਂ ਤੋਂ ਇਕ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ | ਇਸ ਸੰਬੰਧੀ ਬਸਪਾ ਦੇ ਸੂਬਾਈ ਸਕੱਤਰ ਹਰਿੰਦਰ ਸ਼ੀਤਲ, ਜ਼ਿਲ੍ਹੇ ਦੇ ਖ਼ਜ਼ਾਨਚੀ ਅਸ਼ੋਕ ਗਿੱਲ, ਸ਼ਹਿਰੀ ਉਪ ਪ੍ਰਧਾਨ ਹਰਬੰਸ ਸਿੰਘ ਸਭਰਵਾਲ ਨੇ ਦੱਸਿਆ ਕਿ ਇਹ ਮੋਟਰਸਾਈਕਲ ਰੈਲੀ ਮੁਹੱਲਾ ਸ਼ਹਿਰੀਆਂ ਤੋਂ ਚੱਲ ਕੇ ਕੋਟੂ ਚੌਕ, ਕਾਇਮਪੁਰਾ ਮੁਹੱਲਾ, ਸਬਜ਼ੀ ਮੰਡੀ, ਸਦਰ ਬਾਜ਼ਾਰ, ਜਲੋਖਾਨਾ ਚੌਕ, ਸ਼ਾਲਾਮਾਰ ਬਾਗ, ਬੱਸ ਅੱਡੇ ਤੋਂ ਹੁੰਦੀ ਹੋਈ ਅੰਬੇਡਕਰ ਭਵਨ ਵਿਖੇ ਪੁੱਜੇਗੀ ਜਿਥੇ ਪਾਰਟੀ ਆਗੂ ਡਾ. ਅੰਬੇਡਕਰ ਦੇ ਬੁੱਤ 'ਤੇ ਫ਼ੁਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਯਾਦ ਕਰਨਗੇ | ਇਸ ਮੌਕੇ ਪਾਰਟੀ ਦੇ ਸ਼ਹਿਰੀ ਜਨਰਲ ਸਕੱਤਰ ਵੇਦ ਪ੍ਰਕਾਸ਼ ਗਿੱਲ, ਸੀਨੀਅਰ ਆਗੂ ਭਗਵਾਨ ਦਾਸ ਨਾਹਰ, ਕੈਲਾਸ਼ ਚੰਦ ਬਿੱਟੂ, ਰਜੇਸ਼ ਸਭਰਵਾਲ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਲਿਟਲ ਏਾਜਲਸ ਕੋ ਐਡ ਸਕੂਲ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।