13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸਾਲਾਨਾ ਵਜ਼ੀਫ਼ਾ ਵੰਡ ਸਮਾਗਮ ਕਰਵਾਇਆ <br/>

ਅਜੀਤ ਡੈਸਕ 13-04-2026
ਫਗਵਾੜਾ, 12 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਭਾਈ ਰੁਪਿੰਦਰ ਸਿੰਘ ਰੂਪੀ ਮੈਮੋਰੀਅਲ ਟਰੱਸਟ (ਰਜਿ) ਫਗਵਾੜਾ, ਚਰਨਜੀਤ ਸਿੰਘ ਬਾਸੀ ਯਾਦਗਾਰੀ ਸਕਾਲਰਸ਼ਿਪ, ਹਰਭਜਨ ਸਿੰਘ ਹੇਅਰ ਯਾਦਗਾਰੀ ਸਕਾਲਰਸ਼ਿਪ ਤੇ ਸ੍ਰੀ ਸੁਹਾਗਵੰਤੀ ਖੈਰਾਤੀ ਰਾਮ ਅਗਰਵਾਲ ਫਾਊਡੇਂਸ਼ਨ ਵਲੋਂ ਸਾਲਾਨਾ ਵਜ਼ੀਫ਼ਾ ਵੰਡ ਸਮਾਗਮ ਕਰਵਾਇਆ | ਸਵ. ਰਜਿੰਦਰ ਸਿੰਘ ਬਸਰਾ, ਜਿਨ੍ਹਾਂ ਨੇ ਆਪਣੇ ਸਪੁੱਤਰ ਰੁਪਿੰਦਰ ਸਿੰਘ ਰੂਪੀ ਦੀ ਯਾਦ 'ਚ ਉਪਰੋਕਤ ਟਰੱਸਟ ਦੀ ਸਥਾਪਨਾ ਕੀਤੀ ਸੀ | ਭਾਈ ਰੁਪਿੰਦਰ ਸਿੰਘ ਰੂਪੀ ਮੈਮੋਰੀਅਲ ਟਰੱਸਟ (ਰਜ਼ਿ) ਫਗਵਾੜਾ ਤੇ ਹਰਭਜਨ ਸਿੰਘ ਹੇਅਰ, ਚਰਨਜੀਤ ਸਿੰਘ ਬਾਸੀ ਦੀ ਯਾਦ 'ਚ ਉਨ੍ਹਾਂ ਦਾ ਪਰਿਵਾਰ ਅਤੇ ਸੁਹਾਗਵੰਤੀ ਖੈਰਾਤੀ ਰਾਮ ਅਗਰਵਾਲ ਫਾਊਡੇਂਸ਼ਨ ਹਰ ਸਾਲ ਵਜ਼ੀਫ਼ੇ ਪ੍ਰਦਾਨ ਕਰਦਾ ਹੈ | ਸਮਾਗਮ ਦੌਰਾਨ 99 ਵਿਦਿਆਰਥੀਆਂ ਨੂੰ ਦੋ ਲੱਖ ਤਰਤਾਲੀ ਹਜ਼ਾਰ ਦੇ ਵਜ਼ੀਫ਼ੇ ਦਿੱਤੇ ਗਏ | ਸਮਾਗਮ 'ਚ ਐਸ. ਐਨ. ਅਗਰਵਾਲ ਐਡਵੋਕੇਟ, ਸੁਖਵਿੰਦਰ ਸਿੰਘ ਹੇਅਰ, ਰਾਕੇਸ਼ ਕੁਮਾਰ ਬਾਂਸਲ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਤੇ ਕਾਲਜ ਪਿ੍ੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਮੁੱਖ-ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਇੱਛਾਵਾਂ ਦਿੱਤੀਆਂ | ਇਸ ਮੌਕੇ ਮੁੱਖ-ਮਹਿਮਾਨ ਸ੍ਰੀ ਐਸ. ਐਨ. ਅਗਰਵਾਲ ਐਡਵੋਕੇਟ ਵਲੋਂ ਕਾਲਜ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਦੇ ਉਪਰਾਲੇ ਦੀ ਭਰਪੂਰ ਸ਼ਬਦਾਂ ਵਿਚ ਸ਼ਲਾਘਾ ਕੀਤੀ | ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਤੇ ਕਾਲਜ ਪਿ੍ੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਹੇਅਰ, ਰਾਕੇਸ਼ ਕੁਮਾਰ ਬਾਂਸਲ ਅਤੇ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਨਾਲ ਭਾਰੀ ਗਿਣਤੀ ਵਿਚ

ਪਿਛਲੀ ਖ਼ਬਰ ਵਾਰਡਬੰਦੀ ਦਾ ਨਵਾਂ ਨਕਸ਼ਾ ਜਨਤਕ, 5 ਤੱਕ ਫਾਈਨਲ ਵੋਟਰ ਸੂਚੀ ਜਾਰੀ ਹੋਵੇਗੀ-ਬਲਜੀਤ ਸਿੰਘ ਬਿਲਗਾ <br/> ਅਗਲੀ ਖ਼ਬਰ ਬੀਬੀ ਜਗੀਰ ਕੌਰ ਦੇ ਇਸਤਰੀ ਵਿੰਗ ਦੀ ਪ੍ਰਧਾਨ ਬਣਨ ਨਾਲ ਪਾਰਟੀ ਹੋਵੇਗੀ ਮਜ਼ਬੂਤ-ਪਲਾਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।