12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੱਜਣ ਸਿੰਘ ਚੀਮਾ ਨੇ ਤਲਵੰਡੀ ਚੌਧਰੀਆਂ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ <br/>

ਅਜੀਤ ਡੈਸਕ 13-04-2026
ਤਲਵੰਡੀ ਚੌਧਰੀਆਂ, 12 ਅਪ੍ਰੈਲ (ਪਰਸਨ ਲਾਲ ਭੋਲਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀ ਖਰੀਦ 1 ਅਪ੍ਰੈਲ ਤੋਂ ਮਾਲਵਾ ਵਿਚ ਸ਼ੁਰੂ ਹੋ ਚੁੱਕੀ ਹੈ ਜਦਕਿ ਦੋਆਬਾ ਏਰੀਆ ਵਿਚ ਕਣਕ ਦੀ ਖਰੀਦ ਪਹਿਲਾਂ ਦੀ ਤਰ੍ਹਾਂ ਲੇਟ ਹੀ ਹੁੰਦੀ ਹੈ | ਤਲਵੰਡੀ ਚੌਧਰੀਆਂ ਖਰੀਦ ਕੇਂਦਰ ਵਿਖੇ ਸੱਜਣ ਸਿੰਘ ਚੀਮਾ ਅਰਜਨ ਐਵਾਰਡੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਵਲੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ, ਜਿਸ ਵਿਚ ਖਰੀਦ ਏਜੰਸੀ ਵੇਅਰਹਾਊਸ ਪੰਜਾਬ ਨੇ 100 ਕੱਟੇ ਦੀ ਪਹਿਲੇ ਦਿਨ ਖਰੀਦ ਕੀਤੀ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਹੰਮਦ ਰਫੀ, ਬਲਾਕ ਪ੍ਰਧਾਨ ਆਪ ਜਸਕੰਵਲ ਸਿੰਘ, ਬਲਜੀਤ ਸਿੰਘ ਬਾਜਵਾ ਤੇ ਮਾਸਟਰ ਬਲਵਿੰਦਰ ਸਿੰਘ ਬਲਾਕ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਜੀਤ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ ਭੋਲਾ, ਬਿਕਰਮਜੀਤ ਸਿੰਘ ਸੁਪਰਵਾਈਜ਼ਰ, ਰਕੇਸ਼ ਕੁਮਾਰ ਰੋਕੀ, ਪ੍ਰਮੋਦ ਕੁਮਾਰ ਸ਼ਾਹ, ਜਸਬੀਰ ਸਿੰਘ, ਬਲਵਿੰਦਰ ਸਿੰਘ ਨੰਡਾ, ਨਰੇਸ਼ ਕੁਮਾਰ ਗਾਂਧੀ, ਸਰਵਣ ਸਿੰਘ, ਸੰਜੇ ਸ਼ਰਮਾ, ਸ਼ਨੀ ਮੜੀਆ ਤੇ ਜਸਵੰਤ ਸਿੰਘ ਚੰਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਫੱਤੂਢੀਂਗਾ ਦੀ ਅਨਾਜ ਮੰਡੀ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਵਾਰਡਬੰਦੀ ਦਾ ਨਵਾਂ ਨਕਸ਼ਾ ਜਨਤਕ, 5 ਤੱਕ ਫਾਈਨਲ ਵੋਟਰ ਸੂਚੀ ਜਾਰੀ ਹੋਵੇਗੀ-ਬਲਜੀਤ ਸਿੰਘ ਬਿਲਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।