31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੀ. ਐਸ. ਟੈੱਟ ਦਾ ਪੇਪਰ ਜ਼ਿਲ੍ਹਾ ਹੈੱਡਕੁਆਰਟਰ 'ਚ ਤਬਦੀਲ ਕੀਤਾ ਜਾਵੇ-ਪਰਮਿੰਦਰ ਪਾਲ ਸਿੰਘ <br/>

ਅਜੀਤ ਡੈਸਕ 18-04-2026
ਖਲਵਾੜਾ, 17 ਅਪ੍ਰੈਲ (ਮਨਦੀਪ ਸਿੰਘ ਸੰਧੂ)-ਅਧਿਆਪਕਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰੈੱਸ ਨੋਟ ਰਾਹੀਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਹੈ ਕਿ ਅਧਿਆਪਕਾਂ ਦੇ ਉੱਪਰ ਜਬਰੀ ਟੈੱਟ ਦੇ ਪੇਪਰ ਦਾ ਜੋ ਨਾਮਨਜ਼ੂਰ ਹੁਕਮ ਜਾਰੀ ਕੀਤੇ ਗਏ ਹਨ ਉਹ ਸਹੀ ਨਹੀਂ ਹੈ | ਸਾਰੇ ਹੀ ਅਧਿਆਪਕਾਂ ਦਾ ਪੇਪਰ ਦੇਣ ਦਾ ਸਥਾਨ ਚੰਡੀਗੜ੍ਹ ਤੈਅ ਕੀਤਾ ਗਿਆ ਹੈ ਜੋ ਕਿ ਪੰਜਾਬ ਸਰਕਾਰ ਦਾ ਸਹੀ ਫ਼ੈਸਲਾ ਨਹੀਂ ਹੈ | ਪੰਜਾਬ ਦੇ ਛੇ ਸਰਹੱਦੀ ਜ਼ਿਲੇ੍ਹ ਹਨ, ਜਿਨ੍ਹਾਂ ਦੀ ਚੰਡੀਗੜ੍ਹ ਤੱਕ ਦੂਰੀ 250 ਤੋਂ 300 ਕਿੱਲੋਮੀਟਰ ਬਣਦੀ ਹੈ ਤੇ ਪੇਪਰ ਵਾਲੇ ਸਥਾਨ ਤੇ ਹਾਜ਼ਰ ਹੋਣ ਦਾ ਸਮਾਂ ਸਵੇਰੇ 7.30 ਤੈਅ ਕੀਤਾ ਗਿਆ ਹੈ | ਉਨ੍ਹਾਂ ਸਾਥੀਆਂ ਨੂੰ ਇਕ ਦਿਨ ਪਹਿਲਾਂ ਜਾਂ ਅੱਧੀ ਰਾਤ ਨੂੰ ਘਰੋਂ ਚੱਲਣਾ ਪੈਣਾ ਹੈ, ਜਿਸ ਨਾਲ ਹਾਦਸਾ ਹੋਣ ਦਾ ਡਰ ਵੀ ਬਣਿਆ ਰਹੇਗਾ | ਅਧਿਆਪਕ ਆਗੂ ਨੇ ਦੱਸਿਆ ਕਿ ਨੀਟ ਅਤੇ ਹੋਰ ਮਹੱਤਵਪੂਰਨ ਪੇਪਰ ਜਦ ਜ਼ਿਲ੍ਹਾ ਪੱਧਰ 'ਤੇ ਲਏ ਜਾ ਸਕਦੇ ਹਨ ਤਾਂ ਟੈੱਟ ਦਾ ਪੇਪਰ ਜ਼ਿਲ੍ਹਾ ਪੱਧਰ 'ਤੇ ਕਿਉਂ ਨਹੀਂ ਲਿਆ ਜਾ ਸਕਦਾ | ਇਨ੍ਹਾਂ ਦਿਨਾਂ 'ਚ ਬੱਚਿਆਂ ਦੇ ਸਕੂਲਾਂ ਵਿਚ ਦਾਖ਼ਲੇ, ਵੱਖ ਵੱਖ ਤਰ੍ਹਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨਾਲ ਅਧਿਆਪਕਾਂ ਦੇ ਉੱਪਰ ਕੰਮ ਦਾ ਪਹਿਲਾਂ ਹੀ ਬਹੁਤ ਬੋਝ ਹੈ ਜਦ ਦੂਰ ਦੁਰਾਡੇ ਤੋਂ ਸਾਥੀ ਪੇਪਰ ਦੇਣ ਲਈ ਚੰਡੀਗੜ੍ਹ ਜਾਣਗੇ ਤਾਂ ਹਰ ਸਾਥੀ ਦੇ ਘੱਟੋ ਘੱਟ ਤਿੰਨ ਦਿਨ ਪ੍ਰਭਾਵਿਤ ਹੋਣਗੇ | ਅਧਿਆਪਕ ਆਗੂ ਪਰਮਿੰਦਰ ਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਉਪਰੋਕਤ ਬੇਨਤੀ ਤੇ ਧਿਆਨ ਕਰਨ ਲਈ ਕਿਹਾ ਗਿਆ ਹੈ ਕਿ ਟੈੱਟ ਦਾ ਪੇਪਰ ਚੰਡੀਗੜ੍ਹ ਤੋਂ ਜ਼ਿਲ੍ਹਾ ਹੈੱਡ ਕੁਆਟਰ 'ਚ ਤਬਦੀਲ ਕੀਤਾ ਜਾਵੇ |

ਪਿਛਲੀ ਖ਼ਬਰ ਸਕੱਤਰ ਸਿੰਘ ਬੱਲ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।