30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 18-04-2026
ਸੁਲਤਾਨਪੁਰ ਲੋਧੀ, 17 ਅਪ੍ਰੈਲ (ਥਿੰਦ)-ਗੁਰੂ ਨਾਨਕ ਦੇਵ ਜੀ ਦੇ ਪਾਵਨ ਤਪ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਮੈਨੇਜਰ ਅਵਤਾਰ ਸਿੰਘ ਤੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੱਲ ਦੀ ਦੇਖ ਰੇਖ 'ਚ ਆਯੋਜਿਤ ਕੀਤਾ | ਇਸ ਸਮੇਂ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ, ਜਿਨ੍ਹਾਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ | ਰੋਜ਼ਾਨਾ ਅੰਮਿ੍ਤ ਵੇਲਾ ਪਰਿਕਰਮਾ ਸੇਵਾ ਸੁਸਾਇਟੀ ਦੀਆਂ ਸੰਗਤਾਂ ਵੱਲੋਂ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਾਵਨ ਦਰਬਾਰ ਦਾ ਅੰਮਿ੍ਤ ਵੇਲੇ ਇਸ਼ਨਾਨ ਕਰਵਾਇਆ ਤੇ ਨਵੀਂ ਵਿਛਾਈ ਕੀਤੀ | ਉਪਰੰਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸੱਚਖੰਡ ਦਰਬਾਰ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਭਾਈ ਅਵਤਾਰ ਸਿੰਘ ਨੱਲ ਹੈੱਡ ਗ੍ਰੰਥੀ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਸਤਿਕਾਰ ਨਾਲ ਲੈ ਕੇ ਆਏ ਤੇ ਸਤਿਗੁਰੂ ਜੀ ਦਾ ਸੁੰਦਰ ਸਜੇ ਦਰਬਾਰ 'ਚ ਪ੍ਰਕਾਸ਼ ਕੀਤਾ | ਇਸ ਸਮੇਂ ਪੰਜ ਬਾਣੀਆਂ ਦਾ ਪਾਠ ਭਾਈ ਦਿਲਬਾਗ ਸਿੰਘ ਗ੍ਰੰਥੀ ਵਲੋਂ ਸੁਣਾਇਆ | ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਗੁਰਬਾਣੀ ਦੀ ਕਥਾ ਗੁ. ਬੇਰ ਸਾਹਿਬ ਦੇ ਹਜ਼ੂਰੀ ਕਥਾ ਵਾਚਕ ਭਾਈ ਕਰਨਜੀਤ ਸਿੰਘ ਆਹਲੀ ਨੇ ਸੁਣਾਈ ਤੇ ਸ਼ਾਮ ਨੂੰ ਗੁਰ ਇਤਿਹਾਸ ਨਾਲ ਜੋੜ ਕੇ ਗੁਰੂ ਜੱਸ ਸਰਵਣ ਕਰਵਾਇਆ | ਇਸ ਸਮੇਂ ਗੁਰਦੁਆਰਾ ਬੇਰ ਸਾਹਿਬ ਦੇ ਮੁੱਖ ਹਜ਼ੂਰੀ ਰਾਗੀ ਭਾਈ ਦਿਆਲ ਸਿੰਘ ਦੇ ਰਾਗੀ ਜਿੱਥੇ ਨੇ ਸੰਗਤਾਂ ਨੂੰ ਮਿੱਠੀ ਆਵਾਜ਼ ਵਿਚ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕਰਵਾ ਕੇ ਮੰਤਰ ਮੁਗਧ ਕੀਤਾ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤੇ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ | ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੱਲ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਮਨੁੱਖਤਾ ਦੇ ਰਹਿਬਰ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਹਜ਼ਾਰਾਂ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ | ਸਮਾਗਮ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਐਡੀਸ਼ਨਲ ਮੈਨੇਜਰ ਚੈਂਚਲ ਸਿੰਘ ਆਹਲੀ ਤੇ ਗੁਰਪ੍ਰੀਤ ਸਿੰਘ ਰਾਮਪੁਰ ਐਡੀਸ਼ਨਲ ਮੈਨੇਜਰ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ, ਜਰਨੈਲ ਸਿੰਘ ਭੁੱਲਰ ਅਕਾਉਂਟੈਂਟ ਬੇਰ ਸਾਹਿਬ, ਸਲਵੰਤ ਸਿੰਘ ਸਟੋਰ ਕੀਪਰ, ਸਰਵਣ ਸਿੰਘ ਚੱਕ ਇੰਚਾਰਜ ਦਰਬਾਰ ਸਾਹਿਬ, ਦਿਲਬਾਗ ਸਿੰਘ ਇੰਚਾਰਜ ਅਖੰਡ ਪਾਠ ਵਿਭਾਗ, ਪਵਨਦੀਪ ਸਿੰਘ ਖ਼ਜ਼ਾਨਚੀ, ਸੁਖਵਿੰਦਰ ਸਿੰਘ ਥਿੰਦ ਰਿਕਾਰਡ ਕੀਪਰ ਤੇ ਜਸਵਿੰਦਰ
ਸਿੰਘ, ਸੁਖਜਿੰਦਰ ਸਿੰਘ ਭਗਤਪੁਰ ਮੀਡੀਆ ਇੰਚਾਰਜ ਬੇਰ ਸਾਹਿਬ, ਇੰਦਰਜੀਤ ਸਿੰਘ, ਨਵਜੋਤ ਸਿੰਘ ਸੋਨੂੰ ਸਾਊਾਡ ਇੰਚਾਰਜ ਬੇਰ ਸਾਹਿਬ, ਭਾਈ ਕਸ਼ਮੀਰ ਸਿੰਘ ਗ੍ਰੰਥੀ, ਉਂਕਾਰ ਸਿੰਘ ਲੰਗਰ ਇੰਚਾਰਜ, ਗੁਰਮੀਤ ਸਿੰਘ ਹੈਬਤਪੁਰ, ਅਮਨਦੀਪ ਸਿੰਘ ਬੂਲੇ ਤੇ ਇੰਦਰਜੀਤ ਸਿੰਘ ਸਹਾਇਕ ਸਟੋਰ ਕੀਪਰ, ਡਾ. ਨਿਰਵੈਲ ਸਿੰਘ ਧਾਲੀਵਾਲ ਤੇ ਵੱਡੀ ਗਿਣਤੀ ਸੰਗਤਾਂ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਕਾਂਗਰਸ ਨੇ ਡਾ. ਅੰਬੇਡਕਰ ਜੈਅੰਤੀ ਮੌਕੇ 'ਰਨ ਫ਼ਾਰ ਅੰਬੇਡਕਰ, ਰਨ ਫ਼ਾਰ ਸੰਵਿਧਾਨ' ਦੌੜ ਕਰਵਾਈ <br/> ਅਗਲੀ ਖ਼ਬਰ ਸਕੱਤਰ ਸਿੰਘ ਬੱਲ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।