30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ-ਸਕੱਤਰ ਮਾਰਕੀਟ ਕਮੇਟੀ <br/>

ਅਜੀਤ ਡੈਸਕ 18-04-2026
ਭੁਲੱਥ, 17 ਅਪ੍ਰੈਲ (ਮਨਜੀਤ ਸਿੰਘ ਰਤਨ)-ਮਾਰਕੀਟ ਕਮੇਟੀ ਭੁਲੱਥ ਦੀ ਮੁੱਖ ਦਾਣਾ ਮੰਡੀ ਭੁਲੱਥ ਵਿਖੇ ਮੁੱਢਲੇ ਸੀਜ਼ਨਲ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਹਾੜੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਹ ਪ੍ਰਗਟਾਵਾ ਹਰਪ੍ਰੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਨੇ ਇਕ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਮੰਡੀਆਂ ਵਿਚ ਮਾਰਕੀਟ ਕਮੇਟੀ ਦੇ ਅਮਲੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਅਮਲੇ ਨੂੰ ਮੰਡੀਆਂ ਵਿਚ ਸੁਚਾਰੂ ਢੰਗ ਨਾਲ ਕੰਮ ਕਰਨ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਆੜ੍ਹਤੀਆਂ ਨੂੰ ਵੀ ਹਾੜੀ ਸੀਜ਼ਨ ਦੌਰਾਨ ਜਾਰੀ ਹੋਈਆਂ ਹਦਾਇਤਾਂ ਸੰਬੰਧੀ ਲਿਖ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੰਡੀ ਵਿਚ ਸੁੱਕੀ ਕਣਕ ਹੀ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਦਾਣਾ ਮੰਡੀ ਭੁਲੱਥ 'ਚ ਪਨਗ੍ਰੇਨ ਅਤੇ ਵੇਅਰ ਹਾਊਸ, ਨਡਾਲਾ 'ਚ ਪਨਗ੍ਰੇਨ, ਮਾਰਕਫੈੱਡ ਅਤੇ ਪਨਸਪ, ਦਾਣਾ ਮੰਡੀ ਬੇਗੋਵਾਲ ਵਿਚ ਪਨਗ੍ਰੇਨ, ਮਾਰਕਫੈੱਡ ਅਤੇ ਪਨਸਪ, ਦਾਣਾ ਮੰਡੀ ਇਬਰਾਹੀਮਵਾਲ ਵਿਚ ਮਾਰਕਫੈੱਡ, ਚੌਂਕ ਬਜਾਜ ਵਿਚ ਵੇਅਰ ਹਾਊਸ ਅਤੇ ਪਨਸਪ, ਬਰਿਆਰ ਵਿਚ ਪਨਗ੍ਰੇਨ, ਦਾਣਾ ਮੰਡੀ ਖੱਸਣ ਵਿਚ ਮਾਰਕਫੈੱਡ ਅਤੇ ਪਨਸਪ, ਦਾਣਾ ਮੰਡੀ ਰਾਮਗੜ੍ਹ ਵਿਚ ਪਨਸਪ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਨਗੀਆਂ |

ਪਿਛਲੀ ਖ਼ਬਰ ਇਨਰਵੀਲ ਕਲੱਬ ਸੁਲਤਾਨਪੁਰ ਲੋਧੀ ਵਲੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਉਣ ਦਾ ਫ਼ੈਸਲਾ <br/> ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਐਮ-ਸਟਾਰ ਐਪ ਰਾਹੀਂ ਹਾਜ਼ਰੀ ਦਾ ਸਖ਼ਤ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।