13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੋਬਾਈਲ ਚੋਰੀ ਕਰਦੇ ਕਾਬੂ ਕੀਤਾ ਨੌਜਵਾਨ, ਬਾਅਦ 'ਚ ਸਾਥੀ ਲਿਆ ਕੇ ਘਰ ਮਾਲਕਾਂ ਦੀ ਕੀਤੀ ਕੁੱਟਮਾਰ

ਅਜੀਤ ਡੈਸਕ 19-04-2026

ਫਗਵਾੜਾ, 18 ਅਪੈ੍ਰਲ (ਹਰਜੋਤ ਸਿੰਘ ਚਾਨਾ)-ਘਰ 'ਚ ਚੋਰੀ ਕਰਨ ਆਏ ਗੁਆਂਢੀ ਨੂੰ ਮੌਕੇ 'ਤੇ ਕਾਬੂ ਕਰਨ ਤੇ ਉਸ ਵਲੋਂ ਉਲਟਾ ਆਪਣੇ ਸਾਥੀ ਲਿਆ ਕੇ ਕੁੱਟਮਾਰ ਕਰਨ ਦੇ ਸੰਬੰਧ 'ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਸੰਦੀਪ ਸਿੰਘ ਉਰਫ਼ ਸਿੱਪੀ ਪੁੱਤਰ ਸੁਖਨਿੰਦਰ ਸਿੰਘ ਵਾਸੀ ਭਗਤਪੁਰਾ ਨੇ ਪੁਲਿਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ 11 ਅਪੈ੍ਰਲ ਨੂੰ ਉਹ ਆਪਣੇ ਘਰ 'ਚ ਸੁੱਤਾ ਪਿਆ ਸੀ ਤਾਂ ਉਸ ਦਾ ਵੱਡਾ ਭਰਾ ਸੁਖਪ੍ਰੀਤ ਸਾਮਾਨ ਲੈਣ ਲਈ ਬਾਹਰ ਗਿਆ ਸੀ ਤਾਂ ਉਨ੍ਹਾਂ ਦਾ ਗੁਆਂਢੀ ਪਿ੍ੰਸ ਜੋ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਇਆ ਤੇ ਮੋਬਾਈਲ ਚੋਰੀ ਕਰਕੇ ਲੈ ਗਿਆ ਤੇ ਏਨੇ ਨੂੰ ਉਸ ਦਾ ਭਰਾ ਆ ਗਿਆ ਤੇ ਉਸ ਨੇ ਪਿ੍ੰਸ ਨੂੰ ਕਾਬੂ ਕਰ ਲਿਆ ਤੇ ਉਸ ਪਾਸੋਂ ਮੋਬਾਈਲ ਫੜ ਲਏ ਤੇ ਉਸ ਨਾਲ ਗਰਮਾ ਗਰਮਾ ਹੋ ਗਈ ਤੇ ਪਿ੍ੰਸ ਮੌਕੇ ਤੋਂ ਦੌੜ ਗਿਆ | ਉਪਰੰਤ ਕੁੱਝ ਸਮੇਂ ਬਾਅਦ ਪਿ੍ੰਸ ਆਪਣੇ ਨਾਲ ਹੋਰ ਸਾਥੀ ਲੈ ਕੇ ਆਇਆ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਤੇ ਉਸ ਦੇ ਭਰਾ ਦੀ ਡਾਂਗਾ ਨਾਲ ਕੁੱਟਮਾਰ ਕੀਤੀ | ਜਿਸ ਸੰਬੰਧ 'ਚ ਪੁਲਿਸ ਨੇ ਪਿ੍ੰਸ ਉਰਫ਼ ਚੀਕੂ ਪੁੱਤਰ ਹਰਜਿੰਦਰ ਸਿੰਘ ਵਾਸੀ ਭਗਤਪੁਰਾ ਤੇ ਟੋਨੀ ਪੁੱਤਰ ਹੀਰਾ ਸਿੰਘ ਵਾਸੀ ਭਗਤਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਪਿਛਲੀ ਖ਼ਬਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਦੋਨਾ ਖੇਤਰ 'ਚ ਮੱਕੀ, ਖ਼ਰਬੂਜ਼ਾ ਤੇ ਸਬਜ਼ੀਆਂ ਦੀਆਂ ਫ਼ਸਲਾਂ ਸੁੱਕਣ ਲੱਗੀਆਂ <br/> ਅਗਲੀ ਖ਼ਬਰ ਨਰੇਗਾ ਕਰਮਚਾਰੀ ਯੂਨੀਅਨ ਨੇ ਦਿੱਤਾ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।