14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੇਂਦਰ ਸਰਕਾਰ ਵਲੋਂ ਦਿੱਤੀ ਛੋਟ ਤੋਂ ਬਾਅਦ ਢਿਲਵਾਂ ਮੰਡੀ 'ਚ ਕਣਕ ਦੀ ਆਮਦ ਤੇਜ਼ ਹੋਈ <br/>

ਅਜੀਤ ਡੈਸਕ 19-04-2026
ਢਿਲਵਾਂ, 18 ਅਪ੍ਰੈਲ (ਪ੍ਰਵੀਨ ਕੁਮਾਰ)-ਕੇਂਦਰ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਮਾਪਦੰਡਾਂ 'ਚ ਛੋਟ ਦੇਣ ਦੇ ਫੈਸਲੇ ਤੋਂ ਬਾਅਦ ਦਾਣਾ ਮੰਡੀ ਢਿਲਵਾਂ ਵਿਚ ਤੇਜ਼ੀ ਨਾਲ ਕਣਕ ਦੀ ਆਮਦ ਹੋ ਰਹੀ ਹੈ | ਇਸ ਸਬੰਧੀ ਅੱਜ ਦਾਣਾ ਮੰਡੀ ਢਿਲਵਾਂ ਦਾ ਦੌਰਾ ਕਰਦਿਆਂ ਦੇਖਣ ਵਿਚ ਆਇਆ ਹੈ ਕਿ ਉਕਤ ਫੈਸਲੇ ਤੋਂ ਬਾਅਦ ਕਿਸਾਨਾਂ ਦੀ ਮੰਡੀ ਅੰਦਰ ਚਹਿਲ ਪਹਿਲ ਵੱਧ ਗਈ ਹੈ ਜਿਸ ਨਾਲ ਮੰਡੀ ਅੰਦਰ ਕਣਕ ਦੀ ਆਮਦ ਤੇਜ਼ ਹੋ ਗਈ ਹੈ |ਕਣਕ ਦੀ ਖ਼ਰੀਦ ਸਬੰਧੀ ਮਿਲੀ ਜਾਣਕਾਰੀ ਅਨੁਸਾਰ 17 ਅਪ੍ਰੈਲ ਤੱਕ ਮੁੱਖ ਦਾਣਾ ਮੰਡੀ ਢਿਲਵਾਂ ਸਮੇਤ ਮਾਰਕੀਟ ਕਮੇਟੀ ਢਿਲਵਾਂ ਅਧੀਨ ਆਉਂਦੇ ਹੋਰਨਾਂ ਖ਼ਰੀਦ ਕੇਂਦਰਾਂ ਚੋ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 41 ਹਜ਼ਾਰ 604 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ |ਜਾਣਕਾਰੀ ਅਨੁਸਾਰ ਦਾਣਾ ਮੰਡੀ ਢਿਲਵਾਂ ਚੋਂ ਮਾਰਕਫੈੱਡ ਖ਼ਰੀਦ ਏਜੰਸੀ ਵਲੋਂ 6005 ਕੁਇੰਟਲ ਅਤੇ ਪਨਸਪ ਵਲੋਂ 2447 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਹੈ ਇਸੇ ਤਰਾਂ ਭੰਡਾਲ ਬੇਟ ਚੋਂ ਮਾਰਕਫੈੱਡ ਵਲੋਂ 2701 ਅਤੇ ਪ੍ਰਾਈਵੇਟ ਖ਼ਰੀਦਦਾਰ ਵਲੋਂ 3425 ਕੁਇੰਟਲ, ਹਮੀਰਾ ਚੋ ਪਨਸਪ ਵਲੋਂ 4811 ਕੁਇੰਟਲ, ਲੱਖਣ ਕੇ ਪੱਡਾ ਚੋ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 13328 ਕੁਇੰਟਲ, ਰਮੀਦੀ ਚੋਂ ਪਨਸਪ 1637 ਕੁਇੰਟਲ,ਧਾਲੀਵਾਲ ਬੇਟ ਚੋ ਪਨਗ੍ਰੇਨ ਵਲੋਂ 6121 ਕੁਇੰਟਲ ਅਤੇ ਆਰਜ਼ੀ ਮੰਡੀ ਚੋ 1131 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ |
ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ
ਕਪੂਰਥਲਾ, 18 ਅਪ੍ਰੈਲ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਜਾਣਕਾਰੀ ਅਨੁਸਾਰ ਏ. ਐਸ. ਆਈ. ਹਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਜਦੋਂ ਖ਼ਰਬੂਜਾ ਮੰਡੀ ਨੇੜੇ ਪੁੱਜੀ ਤਾਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਤਲਾਸ਼ੀ ਦੌਰਾਨ ਉਸ ਪਾਸੋਂ ਕਥਿਤ ਤੌਰ 'ਤੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਨੇ ਆਪਣੀ ਪਹਿਚਾਣ ਵੱਸ਼ ਵਾਸੀ ਜਲੰਧਰ ਦੱਸੀ | ਜਿਸ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਹਿੰਦੀ ਪੁੱਤਰੀ ਪਾਠਸ਼ਾਲਾ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਸੈਫਰਨ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।