16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ <br/>

ਅਜੀਤ ਡੈਸਕ 19-04-2026
ਕਪੂਰਥਲਾ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਕਪੂਰਥਲਾ ਵਲੋਂ ਸ੍ਰੀ ਨੀਲ ਕੰਠ ਮੰਦਿਰ ਦੇ ਸਹਿਯੋਗ ਨਾਲ ਮੰਦਿਰ ਦੇ ਕੰਪਲੈਕਸ ਵਿਚ 10ਵਾਂ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਉੱਘੇ ਡਾ. ਰਣਜੀਤ ਰਾਏ ਤੇ ਉੱਘੇ ਕਾਰੋਬਾਰੀ ਵਿਸ਼ਾਲ ਸੋਨੀ ਨੇ ਕੀਤਾ | ਕੈਂਪ ਵਿਚ ਵੱਡੀ ਗਿਣਤੀ ਵਿਚ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ ਤੇ ਇਸੇ ਦੌਰਾਨ ਹੀ ਬੱਚਿਆਂ ਦੇ ਮਾਹਿਰ ਡਾ. ਰਣਜੀਤ ਰਾਏ, ਡਾ. ਗਿਆਨ ਚੰਦ ਮਾਂਗਟ ਐਮ.ਡੀ. ਮੈਡੀਸਨ, ਡਾ. ਰਿਧਿਮਾ ਪੈਥਾਲੋਜਿਸਟ, ਬੱਚਿਆਂ ਦੇ ਮਾਹਿਰ ਡਾ. ਵਿਸ਼ਵਜੀਤ ਸਿੰਘ, ਡਾ. ਮਯੰਕ ਖੁੱਲਰ, ਡਾ. ਕੰਵਰਦੀਪ ਸਿੰਘ ਨੱਢਾ, ਡਾ. ਕੁਲਜੀਤ ਕੌਰ, ਡਾ. ਨਵਜੋਤ ਕੌਰ ਤੇ ਡਾ. ਜੋਤੀ ਨੇ ਕੈਂਪ ਵਿਚ ਆਏ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਤੇ ਉਨ੍ਹਾਂ ਦੇ ਟੈੱਸਟ ਕਰਕੇ ਦਵਾਈਆਂ ਵੀ ਤਕਸੀਮ ਕੀਤੀਆਂ | ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਅਨੁਜ ਆਨੰਦ ਨੇ ਦੱਸਿਆ ਕਿ ਕੈਂਪ ਨੂੰ ਸਫ਼ਲ ਬਣਾਉਣ ਵਿਚ ਸੁਸਾਇਟੀ ਦੇ ਮੈਂਬਰ ਕੇ.ਐਸ. ਨਾਗਰਾ, ਐਚ.ਕੇ. ਪੁਲਾਨੀ, ਵਿਕਾਸ ਪੁਰੀ ਨੇ ਵਡਮੁੱਲਾ ਯੋਗਦਾਨ ਪਾਇਆ | ਉਨ੍ਹਾਂ ਨੀਲ ਕੰਠ ਮੰਦਿਰ ਸਮਿਤੀ, ਮਾਹਿਰ ਡਾਕਟਰਾਂ, ਖ਼ੂਨਦਾਨੀਆਂ ਤੇ ਸਹਿਯੋਗੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕਾਰਜ ਕਰਨ ਦਾ ਸੰਕਲਪ ਲਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਐਡਵੋਕੇਟ ਪੀ.ਕੇ. ਤੁਲੀ, ਵਿਨੋਦ ਸੂਦ, ਡਾ. ਦੀਪਕ ਅਰੋੜਾ, ਕਾਂਗਰਸ ਆਗੂ ਤੇ ਕੌਂਸਲਰ ਕਰਨ ਮਹਾਜਨ, ਉੱਘੇ ਸਮਾਜ ਸੇਵਕ ਹਰਮਿੰਦਰ ਸਿੰਘ ਅਰੋੜਾ, ਉਮੇਸ਼ ਸ਼ਰਮਾ, ਐਡਵੋਕੇਟ ਚੰਦਰ ਸ਼ੇਖਰ, ਅਰਵਿੰਦ ਕੁਮਾਰ, ਸ਼ਹਿਬਾਜ ਖ਼ਾਨ, ਸਤੀਸ਼ ਅਰੋੜਾ, ਸੰਜੇ ਸ਼ਰਮਾ, ਬਲਜੀਤ ਰਾਏ, ਨਿਰਮਲ ਸਿੰਘ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਵਸ ਮੌਕੇ ਪਿੰਡ ਰਾਏਪੁਰ ਅਰਾਈਆਂ ਵਿਖੇ ਸਮਾਗਮ <br/> ਅਗਲੀ ਖ਼ਬਰ ਮੰਡ ਰਾਏਪੁਰ ਅਰਾਈਆਂ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।