22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਖਜੂਰਲਾ-ਜਮਾਲਪੁਰ ਜੀ.ਟੀ. ਰੋਡ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ ਪੱਤਰ

ਅਜੀਤ ਡੈਸਕ 29-04-2026
ਫਗਵਾੜਾ, 28 ਅਪੈ੍ਰਲ (ਹਰਜੋਤ ਸਿੰਘ ਚਾਨਾ)- ਯੁਵਾ ਵਿਕਾਸ ਮੋਰਚਾ ਪੰਜਾਬ ਵਲੋਂ ਪੰਜਾਬ ਪ੍ਰਧਾਨ ਅਨੂ ਸਹੋਤਾ ਤੇ ਕਰਮਜੀਤ ਸਿੰਘ ਬਿੱਟੂ ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਦੀ ਅਗਵਾਈ ਹੇਠ ਐਸ.ਡੀ.ਐਮ. ਰਣਦੀਪ ਸਿੰਘ ਹੀਰ ਨੂੰ ਅੱਜ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ | ਜਿਸ 'ਚ ਜੀ.ਟੀ. ਰੋਡ ਸਥਿਤ ਪਿੰਡ ਖਜੂਰਲਾ ਤੋਂ ਜਮਾਲਪੁਰ ਜੀ.ਟੀ. ਰੋਡ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਰੱਖਣ ਤੇ ਮੇਹਟਾਂ-ਮੇਹਲੀ ਬਾਈਪਾਸ ਰੋਡ ਦਾ ਨਾਮ ਭਗਵਾਨ ਵਾਲਮੀਕਿ ਰੋਡ ਰੱਖਣ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਗਵਾੜਾ 'ਚ ਕਿਸੇ ਵੀ ਸੜਕ ਦਾ ਨਾਮ ਸਤਿਗੁਰੂ ਰਵਿਦਾਸ ਮਹਾਰਾਜ ਜਾਂ ਭਗਵਾਨ ਵਾਲਮੀਕਿ ਜੀ ਦੇ ਨਾਮ 'ਤੇ ਨਹੀਂ ਹੈ | ਜਦਕਿ ਫਗਵਾੜਾ ਦੀ ਧਰਤੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਤੇ ਜੀ.ਟੀ. ਰੋਡ 'ਤੇ ਹੀ ਚਰਨਛੋਹ ਪ੍ਰਾਪਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਸਥਿਤ ਹੈ | ਇਸੇ ਤਰ੍ਹਾਂ ਚੰਡੀਗੜ੍ਹ ਸਾਈਡ ਤੋਂ ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਨੂੰ ਬਹੁਤ ਸਾਰੀ ਸੰਗਤ ਫਗਵਾੜਾ ਦੇ ਮੇਹਲੀ-ਮੇਹਟਾਂ ਬਾਈਪਾਸ ਰੋਡ ਤੋਂ ਲੰਘ ਕੇ ਜਾਂਦੀ ਹੈ | ਉਨ੍ਹਾਂ ਕਿਹਾ ਕਿ ਫਗਵਾੜਾ ਵਿਧਾਨਸਭਾ ਹਲਕਾ ਐਸ.ਸੀ. ਰਿਜਰਵ ਸੀਟ ਹੋਣ ਦੇ ਬਾਵਜੂਦ ਇਸ ਹਲਕੇ 'ਚ ਕਿਸੇ ਸੜਕ ਦਾ ਨਾਮ ਦਲਿਤ ਭਾਈਚਾਰੇ ਦੇ ਰਹਿਬਰਾਂ ਦੇ ਨਾਂ 'ਤੇ ਨਾ ਹੋਣਾ ਮੰਦਭਾਗੀ ਗੱਲ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਕਤ ਦੋਵੇਂ ਮੰਗਾਂ ਨੂੰ ਤੁਰੰਤ ਮਨਜ਼ੂਰ ਕੀਤਾ ਜਾਵੇ | ਇਸ ਮੌਕੇ ਸੂਬਾ ਜਨਰਲ ਸਕੱਤਰ ਅਸ਼ਵਨੀ ਸਹੋਤਾ, ਜਥੇਦਾਰ ਬਾਬਾ ਮਹਿੰਦਰ ਸਿੰਘ ਚਹੇੜੂ, ਸੋਹਨ ਲਾਲ, ਡਾ. ਰੋਕੀ ਪਾਂਸ਼ਟ, ਜੱਗੀ ਪ੍ਰੇਮਪੁਰਾ, ਜਤਿੰਦਰ ਸੱਤੀ, ਅਮਰਦੀਪ ਢੰਡਾ, ਸਤਿੰਦਰ ਸਿੰਘ ਸੱਤੀ, ਵਿਨੋਦ ਸੋਂਧੀ, ਕੁਲਵਿੰਦਰ ਕੌਰ, ਜਗਦੀਪ ਜੱਗੀ, ਪਵਨ ਸਹੋਤਾ, ਰਣਜੀਤ ਸਿੰਘ ਸੀਕਰੀ, ਮੋਹਿਤ ਬਰਮਾ, ਬਿਕਰਮ ਸਹੋਤਾ, ਪਿ੍ਤਪਾਲ ਸਿੰਘ, ਸ਼ੇਖਰ ਕੁਮਾਰ, ਮੁਹੰਮਦ ਮੁਸਤਫਾ, ਭਾਵਨਾ, ਰਾਕੇਸ਼ ਬਸਰਾ, ਸੁਧੀਰ ਸ਼ਰਮਾ, ਪੰਕਜ ਸ਼ਰਮਾ, ਜਸਵੰਤ ਕੌਰ, ਰਿਸ਼ੀ ਸਹੋਤਾ, ਸਾਜਨ ਅਟਵਾਲ, ਸੋਢੀ ਵਿਰਕ, ਸੁਖਵੰਤ ਸਿੰਘ ਵਿਰਕ, ਜਗਜੀਤ ਸਿੰਘ, ਹਨੀ ਧਾਲੀਵਾਲ, ਬਲਵੀਰ ਸਿੰਘ, ਦੀਪਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖਜੂਰਲਾ ਸੁਸਾਇਟੀ ਵਿਖੇ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵਲੋਂ ਸਕੂਲ ਨੂੰ ਹੈਂਡ ਵਾਸ਼ ਸਟੇਸ਼ਨ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।