22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਭਟਨੂਰਾ ਕਲਾਂ ਦੇ ਖੇਤਾਂ 'ਚ ਅੱਗ ਲੱਗਣ ਕਰਕੇ 50 ਏਕੜ ਨਾੜ ਸੜ ਕੇ ਸੁਆਹ <br/>

ਅਜੀਤ ਡੈਸਕ 29-04-2026
ਭੁਲੱਥ, 28 ਅਪ੍ਰੈਲ (ਮੇਹਰ ਚੰਦ ਸਿੱਧੂ)-ਪਿੰਡ ਭਟਨੂਰਾ ਕਲਾਂ ਵਿਚ ਕਣਕ ਦੇ ਖੇਤਾਂ 'ਚ ਅੱਗ ਲੱਗਣ ਕਰਕੇ 50 ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਤੇ ਭੋਗਪੁਰ ਰੋਡ ਭਟਨੂਰਾ ਕਲਾਂ ਸੜਕ ਤੱਕ ਅੱਗ ਦੇ ਪਹੁੰਚ ਜਾਣ ਕਰਕੇ ਸੜਕ ਦੇ ਕਿਨਾਰਿਆਂ 'ਤੇ ਲੱਗੇ ਹਰੇ ਭਰੇ ਦਰੱਖ਼ਤ ਵੀ ਅੱਗ ਦੀ ਲਪੇਟ 'ਚ ਆਉਣ ਕਰਕੇ ਝੁਲਸਦੇ ਨਜ਼ਰ ਆਏ | ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਸਬ ਡਵੀਜ਼ਨ ਭੁਲੱਥ ਦੇ ਐਸ. ਡੀ. ਐਮ. ਰੁਪਿੰਦਰ ਪਾਲ ਸਿੰਘ ਵਲੋਂ ਬੇਸ਼ੱਕ ਲੋਕਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਕਿਸਾਨ ਸਰਕਾਰ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਕਰਨ ਤੇ ਖੇਤਾਂ 'ਚ ਸੁੱਕੇ ਨਾੜ ਤੇ ਰਹਿੰਦ ਖੰੂਹਦ ਨੂੰ ਅੱਗ ਨਾ ਲਗਾਉਣ, ਪਰ ਫਿਰ ਵੀ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ | ਅੱਗ ਲੱਗਣ ਕਰਕੇ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੋ ਹੀ ਰਿਹਾ ਉਥੇ ਹਰੇ ਭਰੇ ਦਰੱਖ਼ਤ ਸੜ ਰਹੇ ਹਨ ਤੇ ਖੇਤਾਂ ਵਿਚ ਕਈ ਜੀਵ ਜੰਤੂ ਅੱਗ ਦੀ ਲਪੇਟ 'ਚ ਆਉਣ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ | ਪਿੰਡ ਭਟਨੂਰਾਂ ਕਲਾਂ ਦੇ ਲੋਕਾਂ ਦਾ ਦੱਸਣਾ ਹੈ, ਕਿ ਇਹ ਅੱਗ ਭਟਨੂਰਾ ਲਬਾਣਾ ਵਾਲੀ ਸਾਈਡ ਤੋਂ ਵਧਦੀ ਹੋਈ ਪਿੰਡ ਭਟਨੂਰਾ ਕਲਾਂ ਤੱਕ ਪੁੱਜੀ ਹੈ | ਇਸ ਸੰਬੰਧੀ ਫਾਇਰ ਬਿ੍ਗੇਡ ਅਫ਼ਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਸ਼ਹਿਰ ਦੇ 50 ਵਾਰਡਾਂ 'ਚ ਆਪਣੇ ਬਲਬੂਤੇ 'ਤੇ ਚੋਣ ਲੜੇਗਾ-ਵਾਲੀਆ, ਸਿੱਧੂ <br/> ਅਗਲੀ ਖ਼ਬਰ ਬਿਜਲੀ ਦੇ ਕੱਟਾਂ ਸੰਬੰਧੀ ਫਗਵਾੜਾ ਹਲਕੇ ਦੇ ਦਿਹਾਤੀ ਅਤੇ ਸ਼ਹਿਰੀ ਵਰਕਰ ਐਸ.ਡੀ.ਐਮ. ਦਫਤਰ ਕਰਨਗੇ ਕੱਲ੍ਹ ਰੋਸ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।