ਫਗਵਾੜਾ, 29 ਅਪੈ੍ਰਲ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਇੱਕ ਪ੍ਰਮੁੱਖ ਪ੍ਰੋਪਰਟੀ ਡੀਲਰ ਵਲੋਂ ਇੱਕ ਜ਼ਮੀਨ ਦਾ ਬਿਆਨਾ ਕਰਕੇ ਪ੍ਰੋਪਰਟੀ ਮੁਖ਼ਤਿਆਰ ਨੂੰ ਪੰਜ ਲੱਖ ਰੁਪਏ ਦੇ ਕੇ ਝੂਠਾ 25 ਲੱਖ ਦਾ ਬਿਆਨਾ ਬਣਾ ਕੇ ਧੋਖਾਧੜੀ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 318(4), 61(2) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਰਾਜੀਵ ਕੁਮਾਰ ਪੁੱਤਰ ਵੇਦਪਾਲ ਦੁੱਗਲ ਵਾਸੀ ਹਦੀਆਬਾਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 5 ਜੁਲਾਈ 2025 ਨੂੰ ਉਸਨੇ 7 ਖੇਤਾਂ ਦਾ ਬਿਆਨਾ ਦਲਜੀਤ ਕੌਰ ਤੇ ਗੁਰਪ੍ਰੀਤ ਸਿੰਘ ਘੱਗ ਨਾਲ ਕੀਤਾ ਸੀ ਤੇ ਉਸ ਕੋਲੋਂ ਬਿਆਨੇ ਦੀ ਰਕਮ 5 ਲੱਖ ਰੁਪਏ ਬੈਂਕ ਚੈੱਕ ਰਾਹੀਂ ਹਾਸਲ ਕੀਤੀ ਸੀ | ਇਸ ਸਬੰਧ 'ਚ ਰਜਿਸਟਰੀ 5 ਜਨਵਰੀ 2026 ਨੂੰ ਹੋਣੀ ਸੀ ਪਰ ਰਜਿਸਟਰੀ ਕਰਵਾਉਣ ਤੋਂ ਪਹਿਲਾ ਹੀ ਗੁਰਪ੍ਰੀਤ ਤੇ ਦਲਜੀਤ ਨੇ ਇੱਕ ਝੂਠਾ ਬਿਆਨਾ ਦਾ ਕਾਗਜਾਤ ਲੱਗਾ ਕੇ ਝੂਠਾ ਕੇਸ ਮਾਨਯੋਗ ਅਦਾਲਤ 'ਚ ਦਾਇਰ ਕਰ ਦਿੱਤਾ ਜਿਸ 'ਚ ਦੱਸਿਆ ਕਿ ਉਨ੍ਹਾਂ ਨੇ 25 ਲੱਖ ਰੁਪਏ ਉਸਨੂੰ ਜ਼ਮੀਨ ਦੇ ਦਿੱਤੇ ਹਨ ਜੋ ਕਿ ਬਿਲਕੁਲ ਗਲਤ ਹੈ ਤੇ ਇਨ੍ਹਾਂ ਜਾਅਲੀ ਕਾਗਜਾਤ ਤਿਆਰ ਕਰਕੇ ਉਸ ਦੇ ਜਾਅਲੀ ਦਸਤਖ਼ਤ ਵੀ ਕਰ ਲਏ ਤੇ ਗਵਾਹ ਵੀ ਖੁਦ ਹੀ ਖੜ੍ਹੇ ਕਰ ਲਏ | ਜਿਸ ਸਬੰਧ 'ਚ ਪੁਲਿਸ ਨੇ ਗੁਰਪ੍ਰੀਤ ਸਿੰਘ ਘੱਗ ਪੁੱਤਰ ਪਿਆਰਾ ਸਿੰਘ ਵਾਸੀ ਨਾਰੰਗਸ਼ਾਹਪੁਰਾ ਤੇ ਦਲਜੀਤ ਕੌਰ ਪਤਨੀ ਸੁਖਦੀਪ ਸਿੰਘ ਵਾਸੀ ਹਦੀਆਬਾਦ ਖ਼ਿਲਾਫ਼ ਕੇਸ ਦਰਜ ਕੀਤਾ ਹੈ |