25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਲਿਟਲ ਏਾਜਲਸ ਕੋ ਐੱਡ ਸਕੂਲ ਵਿਚ ਮਜ਼ਦੂਰ ਦਿਵਸ ਸਬੰਧੀ ਸਮਾਗਮ

ਅਜੀਤ ਡੈਸਕ 02-05-2026
ਕਪੂਰਥਲਾ, 1 ਮਈ (ਵਿ.ਪ੍ਰ.)-ਲਿਟਲ ਏਾਜਲਸ ਕੋ ਐੱਡ ਸਕੂਲ ਕਪੂਰਥਲਾ ਵਿਚ ਮਜ਼ਦੂਰ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸਤੋਂ ਇਲਾਵਾ ਬੱਚਿਆਂ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਬੱਚਿਆਂ ਵਲੋਂ ਸਮਾਜ ਵਿਚ ਮਜ਼ਦੂਰਾਂ ਦੀ ਸਥਿਤੀ ਤੇ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜੋ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ | ਸਕੂਲ ਦੀ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ ਤੇ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਮਜ਼ਦੂਰਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਨਾਲ ਸਬੰਧਿਤ ਜਾਗਰੂਕਤਾ ਫੈਲਾਉਣ ਵਾਲੇ ਪੋਸਟ ਵੀ ਬਣਾਏ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਸਵੈ ਜਨਗਣਨਾ ਦੀ ਹੋਈ ਸ਼ੁਰੂਆਤ : ਸਿਆਸੀ ਆਗੂਆਂ ਨੇ ਵੈੱਬਸਾਈਟ 'ਤੇ ਕੀਤਾ ਪੰਜੀਕਰਨ <br/> ਅਗਲੀ ਖ਼ਬਰ ਰਾਜ ਸਭਾ ਮੈਂਬਰ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਨੇ ਸੰਭਾਵਿਤ ਹੜ੍ਹਾਂ ਤੋਂ ਬਚਾਓ ਸਬੰਧੀ ਮੰਡ ਇਲਾਕੇ ਦੇ ਸੰਵੇਦਨਸ਼ੀਲ ਖੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।