22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਜਪਾ ਨਗਰ ਨਿਗਮ ਚੋਣਾਂ ਵਿਚ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਟਿਕਟ ਦੇਵੇਗੀ-ਰਣਜੀਤ ਸਿੰਘ ਖੋਜੇਵਾਲ

ਅਜੀਤ ਡੈਸਕ 03-05-2026
ਕਪੂਰਥਲਾ, 2 ਮਈ (ਵਿ.ਪ੍ਰ.)-ਸ਼ਹਿਰ ਦੇ ਵਾਰਡ ਨੰਬਰ 27 ਵਿਚ ਭਾਜਪਾ ਦੇ ਸੂਬਾਈ ਸੋਸ਼ਲ ਮੀਡੀਆ ਦੇ ਕੋਆਰਡੀਨੇਟਰ ਵਿੱਕੀ ਗੁਜਰਾਲ ਦੇ ਯਤਨਾਂ ਸਦਕਾ ਐਡਵੋਕੇਟ ਗੁਰਮੀਤ ਕੁਮਾਰ ਬੌਬੀ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਸਬੰਧ ਵਿਚ ਵਾਰਡ ਵਿਚ ਹੋਈ ਮੀਟਿੰਗ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਐਡਵੋਕੇਟ ਗੁਰਮੀਤ ਕੁਮਾਰ ਬੌਬੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਤੇ ਪਾਰਟੀ ਵਿਚ ਪੂਰਾ ਸਤਿਕਾਰ ਦਿਵਾਉਣ ਦਾ ਵਿਸ਼ਵਾਸ ਦਿਵਾਇਆ | ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਸ਼ਹਿਰ ਵਿਚ ਦਿਨ ਬੇ ਦਿਨ ਮਜ਼ਬੂਤ ਹੋ ਰਹੀ ਹੈ ਤੇ ਵੱਡੀ ਗਿਣਤੀ ਵਿਚ ਲੋਕ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਆਗੂ ਤੇ ਵਰਕਰ ਚੋਣਾਂ ਲਈ ਤਿਆਰ ਹਨ ਤੇ ਪਾਰਟੀ ਮਿਹਨਤੀ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਵਿਚ ਟਿਕਟ ਦੇਵੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਰਾਸ਼ਟਰੀ ਸੋਚ 'ਤੇ ਆਧਾਰਿਤ ਹਨ ਤੇ ਲੰਮੇ ਸੰਘਰਸ਼ ਦੇ ਦੌਰ ਵਿਚੋਂ ਉੱਭਰੀ ਇਹ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਸ਼ਕਤੀ ਵਜੋਂ ਸਥਾਪਿਤ ਹੋਈ ਹੈ | ਇਸ ਮੌਕੇ ਐਡਵੋਕੇਟ ਮੁਕੇਸ਼ ਗੁਪਤਾ, ਦੀਪਕ ਸ਼ਰਮਾ, ਕਾਰਤਿਕ ਸਭਰਵਾਲ, ਫ਼ਕੀਰ ਚੰਦ ਵਰਮਾ, ਪਿਊਸ਼ ਸ਼ਰਮਾ, ਮਲਕੀਤ ਸਿੰਘ, ਮਨਦੀਪ ਸਿੰਘ, ਭਾਜਪਾ ਦੇ ਮੰਡਲ 2 ਦੇ ਪ੍ਰਧਾਨ ਲੱਕੀ ਸਰਪੰਚ, ਯੁਵਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਮਨਰਾਜ ਸਿੰਘ ਦਿਉਲ, ਪੂਜਾ ਸਭਰਵਾਲ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮੇਤਲਾ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਗਠਨ ਅਗਲੀ ਖ਼ਬਰ ਜਨਤਾ ਦਾ ਵਿਸ਼ਵਾਸ ਗੁਆ ਚੁੱਕੀ ਭਗਵੰਤ ਮਾਨ ਸਰਕਾਰ ਦੇ ਅੰਦਰ ਵੀ ਅਵਿਸ਼ਵਾਸ ਦੀ ਲਹਿਰ-ਜਗਜੀਵਨ ਖਲਵਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।