25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਲੰਧਰ 'ਚ ਅੱਜ 5 ਹਜ਼ਾਰ ਦੇ ਕਰੀਬ ਵਿਦਿਆਰਥੀ ਦੇਣਗੇ ਨੀਟ ਦਾ ਪੇਪਰ

ਅਜੀਤ ਡੈਸਕ 03-05-2026
ਜਲੰਧਰ, 2 ਮਈ (ਪਵਨ ਖਰਬੰਦਾ)-ਨੈਸ਼ਨਲ ਇਲੀਜੀਬਿਲਟੀ ਐਂਟਰੈਂਸ ਟੈਸਟ (ਨੀਟ) ਦਾ ਪੇਪਰ ਅੱਜ ਦਿਨ ਐਤਵਾਰ ਨੂੰ ਪੂਰੇ ਦੇਸ਼ ਦੇ ਵੱਖ ਵੱਖ ਸਕੂਲਾਂ 'ਚ 22 ਲੱਖ ਤੋਂ ਵੱਧ ਵਿਦਿਆਰਥੀਆਂ ਵਲੋਂ ਦਿੱਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਜਲੰਧਰ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ 'ਚ 5 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਵਲੋਂ ਵੀ ਇਹ ਪੇਪਰ ਦਿੱਤਾ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਜਲੰਧਰ ਛਾਉਣੀ 'ਚ ਸਥਿਤ ਕੇਂਦਰੀ ਵਿਦਿਆਲਾ ਨੰਬਰ 1, 2, 3, ਅਤੇ 4 ਤੋਂ ਇਲਾਵਾ ਸੂਰਾਨਸੀ 'ਚ ਸਥਿਤ ਕੇਂਦਰੀ ਵਿਦਿਆਲਾ ਸਕੂਲ ਨੂੰ ਨੀਟ ਦੇ ਪੇਪਰ ਲਈ ਸੈਂਟਰ ਬਣਾਇਆ ਗਿਆ | ਇਸੇ ਤਰ੍ਹਾਂ ਹੀ ਬੀ.ਐੱਸ.ਐਫ. ਚੌਂਕ ਨੇੜੇ ਸਥਿਤ ਬੀ.ਐੱਸ.ਐਫ਼. ਕੰਪਲੈਕਸ ਅੰਦਰ ਸਥਿਤ ਸਕੂਲ ਨੂੰ ਵੀ ਸੈਂਟਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਆਦਮਪੁਰ 'ਚ ਸਥਿਤ ਕੇਂਦਰੀ ਵਿਦਿਆਲਾ ਨੰਬਰ 1 ਅਤੇ 2 ਨੂੰ ਵੀ ਸੈਂਟਰ ਬਣਾਇਆ ਗਿਆ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਇਹ ਪੇਪਰ 3 ਘੰਟੇ 20 ਮਿੰਟ ਦਾ ਹੋਵੇਗਾ ਜੋ ਕਿ ਦੁਪਹਿਰ 2 ਵਜੇ ਤੋਂ ਆਰੰਭ ਹੋ ਕੇ 5.20 ਵਜੇ ਤੱਕ ਚੱਲੇਗਾ | ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ |
ਪਿਛਲੀ ਖ਼ਬਰ ਡਾ. ਚੱਬੇਵਾਲ ਨੇ ਕਰਵਾਈ ਫਗਵਾੜਾ-ਹੁਸ਼ਿਆਰਪੁਰ ਰੋਡ ਤੋਂ ਢੱਕ ਪਲਾਹੀ ਸੜਕ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਨਵੇਂ ਤਿਆਰ ਕੀਤੇ ਗਏ ਆਧੁਨਿਕ ਕਮਰੇ ਬੱਚਿਆਂ ਨੂੰ ਸਮਰਪਿਤ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।