30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੌਸਮ ਦੇ ਬਦਲਾਅ ਨੂੰ ਮੁੱਖ ਰੱਖਦਿਆਂ ਕਿਸਾਨ ਖ਼ਰਬੂਜ਼ੇ ਤੇ ਹਦਵਾਣੇ ਦੀ ਫ਼ਸਲ ਵੱਲ ਵਿਸ਼ੇਸ਼ ਧਿਆਨ ਦੇਣ-ਡਾ. ਦਲਜੀਤ ਸਿੰਘ ਗਿੱਲ

ਅਜੀਤ ਡੈਸਕ 10-05-2026
ਕਪੂਰਥਲਾ, 9 ਮਈ (ਅਮਰਜੀਤ ਕੋਮਲ)-ਬਾਗਬਾਨੀ ਵਿਭਾਗ ਕਪੂਰਥਲਾ ਦੇ ਡਿਪਟੀ ਡਾਇਰੈਕਟਰ ਡਾ. ਦਲਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਦੇ ਬਦਲਾਅ ਨੂੰ ਮੁੱਖ ਰੱਖਦਿਆਂ ਖ਼ਰਬੂਜ਼ੇ ਤੇ ਹਦਵਾਣੇ ਦੀ ਫ਼ਸਲ ਵੱਲ ਵਿਸ਼ੇਸ਼ ਧਿਆਨ ਦੇਣ | ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹੇ ਵਿਚ ਖ਼ਰਬੂਜ਼ੇ ਤੇ ਹਦਵਾਣੇ ਦੀ ਫ਼ਸਲ ਦੀ ਸਥਿਤੀ ਤਸੱਲੀਬਖ਼ਸ਼ ਹੈ ਪਰ ਕੁੱਝ ਥਾਵਾਂ 'ਤੇ ਪੀਲੇ ਧੱਬਿਆਂ/ਬਲਾਈਟ ਆਦਿ ਦੇ ਰੋਗ ਤੋਂ ਬਚਾਅ ਕਰਨ ਲਈ ਇਨ੍ਹਾਂ ਫ਼ਸਲਾਂ ਨੂੰ 300 ਤੋਂ ਲੈ ਕੇ 600 ਗ੍ਰਾਮ ਇੰਡੋਫਿਲ ਐਮ-45 ਜਾਂ ਕਵਚ ਦਵਾਈ ਨੂੰ 100-200 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ 'ਤੇ ਛਿੜਕਾਅ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਹੋਵੇ ਤਾਂ 500 ਗ੍ਰਾਮ ਰਿਡੋਮਿਲ ਐਮ-ਜੈੱਡ ਜਾਂ 600 ਗ੍ਰਾਮ ਐਲੀਏਟ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫ਼ੇ 'ਤੇ ਦੋ ਵਾਰ ਛਿੜਕਾਅ ਕੀਤੇ ਜਾਣ | ਡਾ. ਗਿੱਲ ਨੇ ਸਪਸ਼ਟ ਕੀਤਾ ਕਿ ਰਿਡੋਮਿਲ ਦਾ ਛਿੜਕਾਅ ਐਮ-45 ਦੀ ਸਪਰੇਅ ਤੋਂ ਬਾਅਦ ਤੀਜੇ ਜਾਂ ਚੌਥੇ ਨੰਬਰ 'ਤੇ ਕੀਤਾ ਜਾਵੇ ਤੇ ਇਸਦੀ ਵਰਤੋਂ ਫ਼ਸਲ ਦੇ ਬਿਲਕੁਲ ਸ਼ੁਰੂਆਤ ਜਾਂ ਅਖੀਰ ਵਿਚ ਨਹੀਂ ਕਰਨੀ ਚਾਹੀਦੀ | ਡਿਪਟੀ ਡਾਇਰੈਕਟਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖ਼ਰਬੂਜ਼ੇ ਤੇ ਹਦਵਾਣੇ ਦੀਆਂ ਫ਼ਸਲ ਨੂੰ ਬਹੁਤ ਭਰ ਕੇ ਪਾਣੀ ਨਾ ਲਗਾਉਣ ਤੇ ਪੱਕੇ ਹੋਏ ਫਲਾਂ ਦੀ ਤੁੜਾਈ ਵਿਚ ਬਿਲਕੁਲ ਦੇਰੀ ਨਾ ਕਰਨ | ਉਨ੍ਹਾਂ ਕਿਹਾ ਕਿ ਜੇਕਰ ਖੇਤ ਵਿਚ ਫਲਾਂ ਦੇ ਫਟਣ (ਕਰੈਕਿੰਗ) ਦੀ ਸਮੱਸਿਆ ਨਜ਼ਰ ਆਵੇ ਤਾਂ ਇਕ ਗ੍ਰਾਮ ਬੋਰੇਨ ਦੀ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਪਰੇਅ ਕੀਤੀ ਜਾ ਸਕਦੀ ਹੈ |
ਪਿਛਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ ਅਗਲੀ ਖ਼ਬਰ ਭਾਜਪਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਜ਼ਿਲ੍ਹੇ ਦੇ ਚਾਰ ਹਲਕਿਆਂ ਵਿਚ ਹਲਕਾ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।