27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੋਮੀ ਇੰਜੀਨੀਅਰਿੰਗ ਸੁਲਤਾਨਪੁਰ ਲੋਧੀ ਵੱਲੋਂ ਜਸਵੰਤ ਲੇਜ਼ਰ ਲੈਵਲਰ ਤੇ ਰੋਟਾਵੇਟਰਾਂ ਦੀ ਪ੍ਰਦਰਸ਼ਨੀ

ਅਜੀਤ ਡੈਸਕ 11-05-2026
ਸੁਲਤਾਨਪੁਰ ਲੋਧੀ, 10 ਮਈ (ਥਿੰਦ)-ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸਾਲਾਨਾ ਜੋੜ ਮੇਲੇ ਮੌਕੇ ਮੋਮੀ ਇੰਜੀਨੀਅਰਿੰਗ ਸੁਲਤਾਨਪੁਰ ਲੋਧੀ ਵੱਲੋਂ ਜਸਵੰਤ ਕੰਪਨੀ ਦੇ ਲੇਜ਼ਰ ਲੈਵਲਰ ਅਤੇ ਰੋਟਾਵੇਟਰਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਾਈ ਗਈ, ਜਿਸ ਨੂੰ ਇਲਾਕਾ ਨਿਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ | ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਮੋਮੀ ਇੰਜੀਨੀਅਰਿੰਗ ਦੇ ਐਮ.ਡੀ. ਸੁਖਦੇਵ ਸਿੰਘ ਮੋਮੀ ਨੇ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਕਰਾਹੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਹਨ ਜੋ ਕਿ ਹਰ ਕੰਪਨੀ ਦੇ ਟਰੈਕਟਰ ਨਾਲ ਆਸਾਨੀ ਨਾਲ ਚੱਲਦੇ ਹਨ | ਇਸ ਲੇਜ਼ਰ ਲੈਵਲਰ ਵਿਚ ਜਾਪਾਨੀ ਤਕਨੀਕ ਵਰਤੀ ਗਈ ਹੈ ਜੋ ਖੇਤ ਨੂੰ ਬਹੁਤ ਘੱਟ ਖ਼ਰਚੇ ਵਿਚ ਪੱਧਰਾ ਕਰ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਵਿਚ ਉੱਚ ਕਵਾਲਿਟੀ ਦਾ ਲੋਹਾ ਵਰਤਿਆ ਜਾਂਦਾ ਹੈ, ਜਿਸ ਨੂੰ ਜੰਗ ਨਹੀਂ ਲੱਗਦਾ | ਉਨ੍ਹਾਂ ਨੇ ਕਿਹਾ ਕਿ ਜਸਵੰਤ ਕੰਪਨੀ ਦੇ ਰੋਟਾਵੇਟਰ ਵੀ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਉਨ੍ਹਾਂ ਨੇ ਕਿਹਾ ਕਿ ਜਸਵੰਤ ਰੋਟਾਵੇਟਰ ਵਿਚ ਇਟਲੀ ਦਾ ਬਣਿਆ ਬਲੇਡ ਵਰਤਿਆ ਜਾਂਦਾ ਹੈ ਜੋ ਸਾਲਾਂ-ਬੱਧੀ ਚੱਲਦਾ ਹੈ | ਇਸ ਦੇ ਰੱਖ ਰਖਾਅ ਦਾ ਵੀ ਬਹੁਤ ਘੱਟ ਖਰਚਾ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਸਬਸਿਡੀ ਸੰਬੰਧੀ ਸਕੀਮ ਚਲਾਈ ਜਾ ਰਹੀ ਹੈ ਉਸ ਵਿਚ ਜਸਵੰਤ ਕੰਪਨੀ ਦੇ ਰੋਟਾਵੇਟਰ ਤੇ ਹੋਰ ਸੰਦਾਂ ਦੀ ਕਿਸਾਨਾਂ ਵੱਲੋਂ ਪਹਿਲ ਦੇ ਆਧਾਰ ਤੇ ਮੰਗ ਕੀਤੀ ਜਾਂਦੀ ਹੈ | ਇਸ ਮੌਕੇ ਦਿਲਬਾਗ ਸਿੰਘ ਗਿੱਲ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਚਰਨਜੀਤ ਸਿੰਘ ਮੋਮੀ, ਹਰਵਿੰਦਰ ਸਿੰਘ, ਲਖਵੀਰ ਸਿੰਘ, ਰੇਸ਼ਮ ਸਿੰਘ, ਬਲਜਿੰਦਰ ਸਿੰਘ ਪਾਲਾ ਸਰਪੰਚ ਦਰੀਏਵਾਲ, ਦਿਲਬਾਗ ਸਿੰਘ ਨਸੀਰਪੁਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ 'ਆਪ' ਸਰਕਾਰ ਦੀ ਮੁਹਿੰਮ ਜਾਰੀ ਰਹੇਗੀ-ਐੱਸ.ਐੱਸ.ਪੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।