25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਧੰਨ-ਧੰਨ ਬਾਬਾ ਜ਼ਾਹਿਰ ਵੀਰ ਦੇ ਭਗਤ ਬਾਬਾ ਵਧਾਵਾ ਦੇ ਦਰਬਾਰ ਤੇ 84ਵਾਂ ਸਾਲਾਨਾ ਸਤਾਈਆਂ ਮੇਲਾ ਮਨਾਇਆ <br/>

ਅਜੀਤ ਡੈਸਕ 11-05-2026
ਸੁਲਤਾਨਪੁਰ ਲੋਧੀ, 10 ਮਈ (ਨਰੇਸ਼ ਹੈਪੀ)-ਧੰਨ-ਧੰਨ ਬਾਬਾ ਗੁੱਗਾ ਜ਼ਾਹਿਰ ਵੀਰ ਜੀ ਦੇ ਭਗਤ ਵਧਾਵਾ ਜੀ ਦੇ ਦਰਬਾਰ ਤੇ 84 ਵਾਂ ਸਾਲਾਨਾ ਸਤਾਈਆਂ ਜੋੜ ਮੇਲਾ ਪਿੰਡ ਮੀਰਪੁਰ ਸ਼ੇਰਪੁਰ ਸੱਧਾ ਮੁੱਖ ਸੇਵਾਦਾਰ ਬਾਬਾ ਸੁਲੱਖਣ ਸਿੰਘ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮੇਲੇ ਵਿਚ ਪਹੁੰਚ ਕੇ ਬਾਬਾ ਵਧਾਵਾ ਜੀ ਦੇ ਦਰਬਾਰ ਤੇ ਮੱਥਾ ਟੇਕਿਆ ਗਿਆ ਅਤੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ | ਇਸ ਮੌਕੇ ਵੱਖ ਵੱਖ ਭਜਨ ਮੰਡਲੀਆਂ ਅਤੇ ਕਲਾਕਾਰਾਂ ਵੱਲੋਂ ਗੁੱਗਾ ਜ਼ਾਹਿਰ ਵੀਰ ਅਤੇ ਬਾਬਾ ਵਧਾਵਾ ਜੀ ਦਰਬਾਰ ਤੇ ਬਲਵੀਰ ਸ਼ੇਰਪੁਰੀ, ਬੀ ਐੱਸ ਚੌਹਾਨ, ਮੰਗੀ ਹੰਸ, ਰਮਨ ਧਾਰੀਵਾਲ, ਸੰਦੀਪ ਗਰੇਵਾਲ, ਸਮਰ ਭੱਟੀ, ਅਮਰੀਕ ਮਾਈਕਲ ਆਦਿ ਕਲਾਕਾਰਾਂ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਲੱਖਣ ਸਿੰਘ, ਮੇਲਾ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਕਾਕਾ, ਗੁਰਮੁਖ ਸਿੰਘ ਫ਼ੌਜੀ, ਸਰਵਨ ਚੰਦ ਲਾਡੀ ਸਾਬਕਾ ਸਰਪੰਚ ਸ਼ੇਰਪੁਰ ਸੱਧਾ, ਗੁਰਮੀਤ ਸਿੰਘ ਸਾਬਕਾ ਇੰਸਪੈਕਟਰ, ਪ੍ਰੇਮ ਲਾਲ, ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ਸ਼ੇਰਪੁਰ, ਕਰਨੈਲ ਸਿੰਘ, ਸੁਰਜੀਤ ਸਿੰਘ ਫ਼ੌਜੀ, ਸ਼ਿੰਗਾਰਾ ਸਿੰਘ ਮੈਂਬਰ ਪੰਚਾਇਤ ਸ਼ੇਰਪੁਰ ਸੱਧਾ, ਗੁਲਜ਼ਾਰ ਸਿੰਘ ਸ਼ੇਖੂਪੁਰ, ਬਾਬਾ ਸੁਖਦੇਵ ਸਿੰਘ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਬਲਦੇਵ ਸਿੰਘ ਮੋਮੀ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੇਲੇ ਵਿਚ ਸ਼ਿਰਕਤ ਕੀਤੀ | ਇਸ ਮੌਕੇ ਬਾਬਾ ਜੀ ਦੇ ਲੰਗਰ ਚਾਹ ਪਕੌੜੇ, ਜਲੇਬੀਆਂ ਤੇ ਠੰਢਿਆਂ ਆਦਿ ਦੇ ਲੰਗਰ ਅਟੁੱਟ ਵਰਤਾਏ ਗਏ |

ਪਿਛਲੀ ਖ਼ਬਰ ਮੰਤਰੀ ਸੰਜੀਵ ਅਰੋੜਾ 'ਤੇ ਈ.ਡੀ. ਦੀ ਕਾਰਵਾਈ ਵਿਰੁੱਧ ਤਰੁਣ ਚੁੱਘ ਦੀ ਰਿਹਾਇਸ਼ ਦੇ ਬਾਹਰ 'ਆਪ' ਆਗੂਆਂ ਦਾ ਧਰਨਾ ਪ੍ਰਦਰਸ਼ਨ... ਅਗਲੀ ਖ਼ਬਰ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੇ ਚਾਰ ਰੋਜ਼ਾ ਬਰਸੀ ਸਮਾਗਮ ਸ਼ੁਰੂ •ਤਿੰਨ ਦਿਨ ਸਵੇਰੇ-ਸ਼ਾਮ ਅਤੇ ਆਖ਼ਰੀ ਦਿਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।