ਸੁਲਤਾਨਪੁਰ ਲੋਧੀ, 11 ਮਈ (ਨਰੇਸ਼ ਹੈਪੀ)-ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਲਾਲਾ ਚਰਨ ਦਾਸ ਮਨਚੰਦਾ ਬੀਤੀ ਰਾਤ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸੁਲਤਾਨਪੁਰ ਲੋਧੀ ਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਰਸਮਾਂ ਰਿਵਾਜ਼ਾਂ ਅਨੁਸਾਰ ਕਰ ਦਿੱਤਾ ਗਿਆ | ਉਨ੍ਹਾਂ ਦੇ ਵੱਡੇ ਸਪੁੱਤਰ ਅਸ਼ੋਕ ਕੁਮਾਰ ਮਨਚੰਦਾ ਨੇ ਸਵਰਗੀ ਲਾਲਾ ਚਰਨ ਦਾਸ ਮਨਚੰਦਾ ਨੂੰ ਅਗਨ ਭੇਟ ਕੀਤਾ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਆੜ੍ਹਤੀ ਐੱਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਆਪ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ, ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਖ਼ਜ਼ਾਨਚੀ ਸਤਪਾਲ ਮਦਾਨ, ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਨੀਟੂ, ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਵਨੀਤ ਖੁਰਾਨਾ ਮਖੂ, ਤਰਲੋਕ ਕੁਮਾਰ ਪੁਜਾਰਾ ਨਕੋਦਰ, ਨਾਮਦੇਵ ਅਰੋੜਾ ਪ੍ਰਧਾਨ ਰਾਈਸ ਮਿਲਰ ਐੱਸੋਸੀਏਸ਼ਨ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜਾਪੁਰ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ ਤੇ ਵਿੱਕੀ ਚੌਹਾਨ, ਯਸ਼ਪਾਲ ਅਰੋੜਾ, ਅਨਿਲ ਭੋਲਾ, ਜੈਪਾਲ ਢੀਂਗਰਾ, ਐਡਵੋਕੇਟ ਰਕੇਸ਼ ਪਾਲ ਪੁਰੀ, ਐਡਵੋਕੇਟ ਧਰਮ ਕੰਬੋਜ ਐਡਵੋਕੇਟ ਤਰੁਨ ਕੰਬੋਜ, ਐਡਵੋਕੇਟ ਤਰੁਨ ਮੋਹਨ ਪੁਰੀ, ਪ੍ਰਗਟ ਸਿੰਘ ਜੱਜ, ਫਤਿਹ ਚੰਦ ਉੱਪਲ, ਸੰਜੀਵ ਮੋਗਲਾ, ਵਿਨੋਦ ਮਦਾਨ, ਈਸ਼ਾਨ ਅਰੋੜਾ, ਕਮਲ ਕਿਸ਼ੋਰ ਚਾਵਲਾ, ਜਤਿੰਦਰ ਸੇਠੀ, ਸੁਰਜੀਤ ਸਿੰਘ, ਬਾਬਾ ਬਲੌਰੀ ਨਾਥ ਆਦਿ ਨੇ ਸਵ: ਚਰਨ ਦਾਸ ਮਨਚੰਦਾ ਦੇ ਸਪੁੱਤਰ ਅਸ਼ੋਕ ਕੁਮਾਰ ਮਨਚੰਦਾ, ਰਾਜ ਕੁਮਾਰ, ਸਤਪਾਲ ਅਤੇ ਡਾ. ਸੁਰਿੰਦਰ ਮਨਚੰਦਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |